ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ BJP ਨੂੰ ਵੱਡਾ ਝਟਕਾ, ਹਰਸ਼ਰਨ ਸਿੰਘ ਬੱਲੀ AAP 'ਚ ਹੋਏ ਸ਼ਾਮਲ

ਭਾਜਪਾ ਦੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਰਸ਼ਰਨ ਸਿੰਘ ਬੱਲੀ ਅੱਜ ਆਮ ਆਦਮੀ ਪਾਰਟੀ ...

ਨਵੀਂ ਦਿੱਲੀ — ਭਾਜਪਾ ਦੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਰਸ਼ਰਨ ਸਿੰਘ ਬੱਲੀ ਅੱਜ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਏ ਹਨ।ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਦੱਸ ਦੱਈਏ ਕਿ ਹਰਸ਼ਰਨ ਸਿੰਘ ਬੱਲੀ 1993 ਤੋਂ 2013 ਤੱਕ ਵਿਧਾਇਕ ਰਹੇ ਹਨ ਤੇ ਮਦਨ ਲਾਲ ਖੁਰਾਨਾ ਦੀ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ। ਭਾਜਪਾ ਨੇ ਇਸ ਵਾਰ ਉਨ੍ਹਾਂ ਦੀ ਜਗ੍ਹਾ ਹਰੀ ਨਗਰ ਵਿਧਾਨ ਸਭਾ ਸੀਟ ਤੋਂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਟਿਕਟ ਦੇ ਦਿੱਤੀ ਹੈ।ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਬੱਲੀ ਨੇ ਕਿਹਾ ਕਿ ਮੇਰੀ ਪ੍ਰਭੂ ਤੋਂ ਪ੍ਰਾਰਥਨਾ ਹੈ ਕਿ ਸ੍ਰੀ ਕੇਜਰੀਵਾਲ ਨੂੰ ਚੋਣਾਂ 'ਚ ਸਫ਼ਲਤਾ ਮਿਲੇ।ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਵਿਕਾਸ, ਈਮਾਨਦਾਰੀ ਤੇ ਕੰਮ ਦੇ ਆਧਾਰ 'ਤੇ ਵੋਟਾਂ ਮੰਗਣ ਦੀ ਸਿਆਸਤ ਦਾ ਹਿੱਸਾ ਬਣਨ ਜਾ ਰਿਹਾ ਹਾਂ।ਉਨ੍ਹਾਂ ਕਿਹਾ ਕਿ ਕਈ ਲੋਕ ਮੇਰੀ ਵਿਧਾਨ ਸਭਾ ਤੋਂ ਆਏ ਹਨ ਤੇ ਸਾਰੇ ਪਾਰਟੀ ਜੁਆਇਨ ਕਰਨਗੇ।

ਫਾਂਸੀ ਤੋਂ ਬਚਣ ਲਈ ਦੋਸ਼ੀ ਮੁਕੇਸ਼ ਕੁਮਾਰ ਰਾਸ਼ਟਰਪਤੀ ਤੋਂ ਬਾਅਦ ਪਹੁੰਚਿਆ ਸੁਪਰੀਮ ਕੋਰਟ

ਜਾਣਕਾਰੀ ਅਨੁਸਾਰ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਮਿਤ ਸ਼ਾਹ ਨੇ ਦਿੱਲੀ ਦੇ ਸਕੂਲਾਂ ਬਾਰੇ ਮਾੜਾ ਆਖਿਆ ਹੈ। ਸਿੱਖਿਆ ਨੂੰ ਸਿਆਸਤ ਦਾ ਹਿੱਸਾ ਬਣਾਇਆ, ਜੋ ਨਹੀਂ ਹੋਣਾ ਚਾਹੀਦਾ ਸੀ। ਸਕੂਲਾਂ ਉੱਤੇ ਗੰਦੀ ਸਿਆਸਤ ਨਹੀਂ ਹੋਣੀ ਚਾਹੀਦੀ।ਕੇਜਰੀਵਾਲ ਨੇ ਕਿਹਾ ਕਿ ਉਹ ਅਮਿਤ ਸ਼ਾਹ ਹੁਰਾਂ ਨੂੰ ਲੈ ਕੇ ਸਕੂਲਾਂ 'ਚ ਜਾਣਾ ਚਾਹਾਂਗਾ ਤੇ ਉਨ੍ਹਾਂ ਨੂੰ ਦਿੱਲੀ ਦੇ ਸਕੂਲ ਵਿਖਾਉਣਾ ਚਾਹਾਂਗਾ। ਸਭ ਕੁਝ ਵਧੀਆ ਹੋਇਆ ਹੈ। ਮੈਂ ਇਹ ਨਹੀਂ ਮੰਨਦਾ ਕਿ ਹਾਲੇ ਪੂਰੀ ਤਰ੍ਹਾ ਠੀਕ ਹੋ ਗਿਆ ਹੈ ਕਿਉਂਕਿ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ।ਉਨ੍ਹਾਂ ਕਿਹਾ ਕਿ 16 ਲੱਖ ਬੱਚੇ ਜੋ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਨ, ਉਨ੍ਹਾਂ ਸਕੂਲਾਂ ਕਰਕੇ ਹੀ ਵਧੀਆ ਹੋ ਰਹੇ ਹਨ।

Get the latest update about News In Punjabi, check out more about BJP Leader, AAP, National News & Joins

Like us on Facebook or follow us on Twitter for more updates.