ਮੁੰਬਈ: CM ਠਾਕਰੇ ਦੇ ਬੰਗਲੇ ਨੇੜੇ ਭਾਜਪਾ ਨੇਤਾ ਮੋਹਿਤ ਕੰਬੋਜ 'ਤੇ ਟਾਰਗੇਟ ਹਮਲਾ

ਮਹਾਰਾਸ਼ਟਰ ਭਾਜਪਾ ਨੇਤਾ ਮੋਹਿਤ ਕੰਬੋਜ 'ਤੇ ਕਲਾਨਗਰ ਜੰਕਸ਼ਨ ਨੇੜੇ ਹਮਲਾ ਹੋਣ ਦੀ ਖਬਰ ਹੈ। ਹਮਲਾ ਕਿਸ ਨੇ ਕੀਤਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਮੋਹਿਤ ਕੰਬੋਜ 'ਤੇ ...

ਮਹਾਰਾਸ਼ਟਰ ਭਾਜਪਾ ਨੇਤਾ ਮੋਹਿਤ ਕੰਬੋਜ 'ਤੇ ਕਲਾਨਗਰ ਜੰਕਸ਼ਨ ਨੇੜੇ ਹਮਲਾ ਹੋਣ ਦੀ ਖਬਰ ਹੈ। ਹਮਲਾ ਕਿਸ ਨੇ ਕੀਤਾ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਮੋਹਿਤ ਕੰਬੋਜ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੀ ਕਾਰ 'ਚ ਸਵਾਰ ਸਨ। ਉਨ੍ਹਾਂ ਦੀ ਕਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰ ਦੇ ਨਿੱਜੀ ਬੰਗਲੇ ਮਾਤੋਸ਼੍ਰੀ ਨੇੜੇ ਖੜ੍ਹੀ ਸੀ, ਜਿਸ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ।

ਦੱਸ ਦੇਈਏ ਕਿ ਮੋਹਿਤ ਕੰਬੋਜ ਨੇ ਹਾਲ ਹੀ ਵਿੱਚ ਮੰਦਰਾਂ ਅਤੇ ਟਰੱਸਟਾਂ ਵਿੱਚ ਲਾਊਡਸਪੀਕਰ ਮੁਫਤ ਵੰਡੇ ਸਨ ਅਤੇ ਉਨ੍ਹਾਂ ਨੂੰ ਹਨੂੰਮਾਨ ਚਾਲੀਸਾ ਚਲਾਉਣ ਦੀ ਅਪੀਲ ਕੀਤੀ ਸੀ। ਮੋਹਿਤ ਕੰਬੋਜ ਨੇ 14 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਦੇਸ਼ ਭਰ ਦੇ ਮੰਦਰਾਂ 'ਚ ਮੁਫਤ ਲਾਊਡਸਪੀਕਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਮੁਫਤ ਲਾਊਡ ਸਪੀਕਰ ਮੰਦਰਾਂ ਵਿੱਚ ਲਗਾ ਕੇ ਹਰ ਰੋਜ਼ ਦੇਵੀ ਦੇਵਤਿਆਂ ਦੇ ਭਜਨ ਅਤੇ ਕੀਰਤਨ ਕਰੋ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

ਮੋਹਿਤ ਕੰਬੋਜ ਨੇ ਇਸ ਸਬੰਧੀ ਪੂਰੇ ਦੇਸ਼ ਦੇ ਮੰਦਰ ਟਰੱਸਟਾਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਵੱਲੋਂ ਲਿਖੇ ਪੱਤਰ ਵਿੱਚ ਅਤੀਤ, ਵਿਦੇਸ਼ੀ ਹਮਲਿਆਂ ਬਾਰੇ ਚਰਚਾ ਕਰਦਿਆਂ ਭਵਿੱਖ ਪ੍ਰਤੀ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ। ਮੋਹਿਤ ਕੰਬੋਜ ਨੇ ਹਿੰਦੂਆਂ ਨੂੰ ਜਾਤੀ ਭਾਵਨਾਵਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ।

ਮੋਹਿਤ ਕੰਬੋਜ ਭਾਜਪਾ 'ਚ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ
ਮੋਹਿਤ ਦੇ ਟਵਿਟਰ ਬਾਇਓ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਖੁਦ ਨੂੰ ਭਾਜਪਾ ਵਰਕਰ ਲਿਖਿਆ ਹੈ। ਜਦਕਿ ਉਹ ਭਾਜਪਾ ਵਿੱਚ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਮੋਹਿਤ ਕੰਬੋਜ ਭਾਜਪਾ ਦੀ ਮੁੰਬਈ ਇਕਾਈ ਦੇ ਜਨਰਲ ਸਕੱਤਰ ਹਨ, ਜਿਸ ਵਿਰੁੱਧ ਸੀਬੀਆਈ ਦੀ ਆਰਥਿਕ ਅਪਰਾਧ ਸ਼ਾਖਾ ਜਾਂਚ ਕਰ ਰਹੀ ਹੈ। ਕੰਬੋਜ 2016 ਤੋਂ 19 ਤੱਕ ਭਾਰਤੀ ਜਨਤਾ ਪਾਰਟੀ ਦੇ ਮੁੰਬਈ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ। ਅਗਸਤ 2019 ਵਿੱਚ ਉਨ੍ਹਾਂ ਨੂੰ ਮੁੰਬਈ ਭਾਜਪਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।

Get the latest update about Online Punjabi News, check out more about attacked, Truescoop News, cm private bunglow & bjp leader

Like us on Facebook or follow us on Twitter for more updates.