ਜਲੰਧਰ ਲੁਧਿਆਣਾ ਹਾਈਵੇਅ ਰੋਡ ਤੇ ਹੋਈ ਲੁੱਟ ਤੇ ਬੋਲੇ ਭਾਜਪਾ ਆਗੂ, ਕਿਹਾ- ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕੀਤਾ ਜਾਵੇ ਲਾਗੂ

ਅੱਜ ਜਲੰਧਰ ਲੁਧਿਆਣਾ ਹਾਈਵੇਅ ਰੋਡ ਤੇ ਹੋਈ ਲੁੱਟ ਨੇ ਹਰ ਇੱਕ ਦੇ ਦਿਲ 'ਚ ਦਹਿਸ਼ਤ ਮਚਾ ਦਿੱਤੀ ਹੈ। ਹਰ ਦਿਨ ਪੰਜਾਬ 'ਚ ਵੱਧ ਰਹੀਆਂ ਇਨ੍ਹਾਂ ਵਾਰਦਾਤਾਂ ਤੇ ਬੋਲਦਿਆਂ ਭਾਜਪਾ ਆਗੂ ਗੌਤਮ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ...

ਅੰਮ੍ਰਿਤਸਰ:-  ਅੱਜ ਜਲੰਧਰ ਲੁਧਿਆਣਾ ਹਾਈਵੇਅ ਰੋਡ ਤੇ ਹੋਈ ਲੁੱਟ ਨੇ ਹਰ ਇੱਕ ਦੇ ਦਿਲ 'ਚ ਦਹਿਸ਼ਤ ਮਚਾ ਦਿੱਤੀ ਹੈ। ਹਰ ਦਿਨ ਪੰਜਾਬ 'ਚ ਵੱਧ ਰਹੀਆਂ ਇਨ੍ਹਾਂ ਵਾਰਦਾਤਾਂ ਤੇ ਬੋਲਦਿਆਂ ਭਾਜਪਾ ਆਗੂ ਗੌਤਮ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦਿਨ ਦਿਹਾੜੇ ਜਲੰਧਰ ਲੁਧਿਆਣਾ ਹਾਈਵੇ ਰੋਡ ਤੇ ਤਿੰਨ ਨੌਜਵਾਨ ਐਕਟਿਵਾ 'ਤੇ ਸਵਾਰ ਹੋ ਕੇ ਆਉਂਦੇ ਹਨ ਤੇ ਇਸ ਥਾਕਸ ਇਕ ਬੱਸ ਨੂੰ ਰੋਕ ਕੇ ਉਸ ਅੰਦਰ ਘੁਸ ਕੇ ਸਵਾਰੀਆਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਸ਼ਰੇਆਮ ਅੰਜਾਮ ਦੇ ਜਾਂਦੇ ਹਨ। ਇਹ ਪੰਜਾਬ ਸਰਕਾਰ ਤੇ ਸਵਾਲ ਖੜ੍ਹੇ ਹੁੰਦੇ ਹਨ ਕਿ ਲਗਾਤਾਰ ਕਰਾਈਮ ਵਧਦਾ ਜਾ ਰਿਹਾ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਮਾਵਾ ਆਪਣੇ ਪੁੱਤਾਂ ਨੂੰ ਬਾਹਰ ਕੱਢਣ ਤੋਂ ਡਰ ਰਹੀਆਂ ਹਨ। ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਤੇ ਨਸ਼ਾ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਆਏ ਦਿਨ ਨਸ਼ੇ ਦੇ ਕਾਰਨ ਰੋਜ਼ ਦੋ ਤੋਂ ਤਿੰਨ ਮੌਤਾਂ ਹੋ ਰਹੀਆਂ ਹਨ। 


ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਚਲਾਉਣ ਵਿੱਚ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਪੰਜਾਬ ਵਿੱਚ ਧੀਆਂ ਭੈਣਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਦੋ ਮਹੀਨਿਆਂ ਵਿੱਚ ਹੀ ਤੰਗ ਆ ਚੁੱਕੇ ਹਨ ਹੁਣ ਇੱਕੋ ਆਵਾਜ਼ ਆ ਰਹੀ ਹੈ ਕਿ ਕੇਂਦਰ ਸਰਕਾਰ ਰਾਸ਼ਟਰਪਤੀ ਰਾਜ ਲਾਗੂ ਕਰੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਤੇ ਕੇਜਰੀਵਾਲ ਦੀ ਕਰਨੀ ਤੇ ਕਥਨੀ ਚ ਬਹੁਤ ਅੰਤਰ ਹੈ ਦੋ ਮਹੀਨੇ ਹੋਏ ਸਰਕਾਰ ਬਣੀ ਨੂੰ ਕਈ ਕਤਲ ਹੋ ਚੁੱਕੇ ਨੇ ਲੁੱਟਾਂ ਖੋਹਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ । 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਆਉਣ ਤੋਂ ਪਹਿਲਾਂ ਬਹੁਤ ਝੂਠੇ  ਵਾਅਦੇ ਕੀਤੇ ਨਸ਼ਾ  ਖ਼ਤਮ  ਕੀਤਾ ਜਾਊਗਾ ਪਰ ਹੁਣ ਘਰ ਘਰ ਨਸ਼ਾ ਵਿਕ ਰਿਹਾ ਹੈ ਦਿਨੋ ਦਿਨ ਕਰਾਈਮ ਵਧਦਾ ਜਾ ਰਿਹਾ ਹੈ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਫੈਲ ਸਾਬਿਤ ਹੋਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਵੀ ਵਾਲਾ ਲੈ ਕੇ ਜਾਵੇ ਨਾ ਬਿਜਲੀ ਵੀ ਚਾਹੀਦੀ ਨਾ ਪਾਣੀ ਫਰੀ ਚਾਹੀਦਾ। ਜੇ ਚਾਹੀਦਾ ਅਤੇ ਸਾਨੂੰ ਭੋਜਨ ਰੋਜ਼ਗਾਰ ਚਾਹੀਦਾ ਹੈ ਨੌਜਵਾਨ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਸੜਕਾਂ ਤੇ ਘੁੰਮ ਰਹੇ ਹਨ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀ ਹੈ ਜਿਸ ਦੇ ਚੱਲਦੇ ਉਹ ਡਿਪਰੈਸ਼ਨ ਚ ਆ ਕੇ ਨਸ਼ਾ ਕਰਦੇ ਹਨ ਤੇ ਗ਼ਲਤ ਵਾਰਦਾਤ ਨੂੰ ਅੰਜਾਮ ਦਿੰਦੇ ਹਨ। 

Get the latest update about AMRITSAR, check out more about JALANDHAR LUDHIANA HIGHWAY LOOT, JALANDHAR & PUNJAB POLICE

Like us on Facebook or follow us on Twitter for more updates.