Ukraine-Russia War : ਯੂਕਰੇਨ ਤੋਂ ਭਾਰਤੀ ਵਿਦਿਆਰਥੀ ਦੀ ਲਾਸ਼ ਲਿਆਉਣ 'ਤੇ ਭਾਜਪਾ ਵਿਧਾਇਕ ਨੇ ਦਿੱਤਾ ਸ਼ਰਮਨਾਕ ਬਿਆਨ ਕਿਹਾ- ''ਤਾਬੂਤ ਜਿੰਦਾ ਲੋਕਾਂ ਨਾਲੋ ਜ਼ਿਆਦਾ ਜਗ੍ਹਾ ਘੇਰਦਾ''

ਕਰਨਾਟਕ ਦੇ ਭਾਜਪਾ ਵਿਧਾਇਕ ਨੇ ਯੂਕਰੇਨ 'ਚ ਜਾਨ ਗੁਆਉਣ ਵਾਲੇ ਕਰਨਾਟਕ ਨਿਵਾਸੀ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਦੇ ਸਵਾਲ 'ਤੇ ਬਹੁਤ ਹੀ ਸ਼ਰਮਨਾਕ ਬਿਆਨ ਦਿੱਤਾ ਹੈ

ਨਵੀਂ ਦਿੱਲੀ— ਕਰਨਾਟਕ ਦੇ ਭਾਜਪਾ ਵਿਧਾਇਕ ਨੇ ਯੂਕਰੇਨ 'ਚ ਜਾਨ ਗੁਆਉਣ ਵਾਲੇ ਕਰਨਾਟਕ ਨਿਵਾਸੀ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਦੇ ਸਵਾਲ 'ਤੇ ਬਹੁਤ ਹੀ ਸ਼ਰਮਨਾਕ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਬੀਜੇਪੀ ਵਿਧਾਇਕ ਅਰਵਿੰਦ ਬੇਲਾਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ- '' ਫਲਾਈਟ 'ਚ ਇੱਕ ਲਾਸ਼ ਦਾ ਤਾਬੂਤ 8 ਤੋਂ 10 ਲੋਕਾਂ ਦੀ ਜਗ੍ਹਾ ਘੇਰਦਾ ਹੈ, ਇਨ੍ਹਾਂ ਲਾਸ਼ਾਂ ਨੂੰ ਲਿਆਉਣ ਦੀ ਬਜਾਏ ਜਹਾਜ਼ 'ਚ ਜ਼ਿੰਦਾ ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੇਲਾਡੀ ਹੁਬਲੀ-ਧਾਰਵਾੜ ਖੇਤਰ ਦੇ ਇਸ ਭਾਜਪਾ ਵਿਧਾਇਕ ਦੇ ਇਲਾਕੇ ਦਾ ਨਵੀਨ ਰਹਿਣ ਵਾਲਾ ਸੀ।

ਵਿਦੇਸ਼ ਰਾਜ ਮੰਤਰੀ ਨੇ ਕਿਹਾ- ਹੁਣ ਤੱਕ 9 ਹਜ਼ਾਰ ਤੋਂ ਵੱਧ ਵਿਦਿਆਰਥੀ ਸੁਰੱਖਿਅਤ ਭਾਰਤ ਪਹੁੰਚ ਚੁੱਕੇ ਹਨ
- ਯੂਕਰੇਨ ਤੋਂ ਦਿੱਲੀ ਪਹੁੰਚੇ 219 ਵਿਦਿਆਰਥੀਆਂ ਦਾ ਸ਼ੁੱਕਰਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸਵਾਗਤ ਕੀਤਾ। ਲੇਖੀ ਨੇ ਕਿਹਾ- ਅਸੀਂ ਯੂਕਰੇਨ ਅਤੇ ਇਸਦੇ ਆਲੇ-ਦੁਆਲੇ ਦੇ ਸਾਰੇ ਦੇਸ਼ਾਂ ਦੇ ਸੰਪਰਕ ਵਿੱਚ ਹਾਂ ਅਤੇ ਉਹ ਸਾਡੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਕੱਢਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਸਰਕਾਰ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢੇਗੀ। ਲੇਖੀ ਨੇ ਕਿਹਾ- ਹੁਣ ਤੱਕ 9,000 ਤੋਂ ਵੱਧ ਵਿਦਿਆਰਥੀ ਦੇਸ਼ ਤੋਂ ਪਰਤ ਚੁੱਕੇ ਹਨ।

ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਮੁਹਿੰਮ 'ਆਪ੍ਰੇਸ਼ਨ ਗੰਗਾ' ਤਹਿਤ ਅਗਲੇ 24 ਘੰਟਿਆਂ 'ਚ 18 ਜਹਾਜ਼ ਭਾਰਤੀਆਂ ਨੂੰ ਲੈ ਕੇ ਵਾਪਸ ਆਉਣਗੇ। ਸ਼ੁੱਕਰਵਾਰ ਨੂੰ 3,500 ਭਾਰਤੀਆਂ ਨੂੰ ਘਰ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਸ਼ਨੀਵਾਰ ਨੂੰ 3,900 ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਰੋਮਾਨੀਆ ਤੋਂ ਭਾਰਤੀਆਂ ਨੂੰ ਲੈ ਕੇ ਦੋ ਫਲਾਈਟਾਂ ਸ਼ੁੱਕਰਵਾਰ ਤੜਕੇ ਅਤੇ ਫਿਰ ਸਵੇਰੇ ਮੁੰਬਈ ਪਹੁੰਚੀਆਂ। ਰੇਲ ਰਾਜ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਯਾਤਰੀਆਂ ਦਾ ਸਵਾਗਤ ਕੀਤਾ।


Get the latest update about BJP MLA, check out more about embarrassing statement, Ukraine Russia War, Arvind Beladi & Truescoopnews Truescoop

Like us on Facebook or follow us on Twitter for more updates.