ਭਾਜਪਾ ਦੀ ਪੰਜਾਬ ਇਕਾਈ ਲਈ 17 ਜਨਵਰੀ ਦਾ ਦਿਨ ਬੇਹੱਦ ਖ਼ਾਸ, ਹੋਵੇਗਾ ਵੱਡਾ ਐਲਾਨ

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਦੀ ਚੋਣ 17 ਜਨਵਰੀ ਨੂੰ ਹੋਵੇਗੀ। ਇਸ ਲਈ ਨਾਮਜ਼ਦਗੀ ਫ਼ਾਰਮ 16 ਜਨਵਰੀ ਨੂੰ ਭਰੇ ਜਾਣਗੇ। ਇੰਝ ਭਾਜਪਾ ਦੀ ਪੰਜਾਬ ਇਕਾਈ ਨੂੰ ਨਵਾਂ ਪ੍ਰਧਾਨ 17 ਜਨਵਰੀ ਨੂੰ ਮਿਲ ਜਾਵੇਗਾ। ਪੰਜਾਬ ਭਾਜਪਾ ਦੇ ਨਵੇਂ...

ਚੰਡੀਗੜ੍ਹ— ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਦੀ ਚੋਣ 17 ਜਨਵਰੀ ਨੂੰ ਹੋਵੇਗੀ। ਇਸ ਲਈ ਨਾਮਜ਼ਦਗੀ ਫ਼ਾਰਮ 16 ਜਨਵਰੀ ਨੂੰ ਭਰੇ ਜਾਣਗੇ। ਇੰਝ ਭਾਜਪਾ ਦੀ ਪੰਜਾਬ ਇਕਾਈ ਨੂੰ ਨਵਾਂ ਪ੍ਰਧਾਨ 17 ਜਨਵਰੀ ਨੂੰ ਮਿਲ ਜਾਵੇਗਾ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਚੋਣ ਜਲੰਧਰ 'ਚ ਹੋਵੇਗੀ। ਇਸ ਵੇਲੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਹਨ। ਉੱਧਰ ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਹਾਲੇ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਉਡੀਕ ਕਰਨੀ ਹੋਵੇਗੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਕਾਰਜਕਾਲ ਬੀਤੇ ਵਰ੍ਹੇ ਜਨਵਰੀ 'ਚ ਹੀ ਖ਼ਤਮ ਹੋ ਗਿਆ ਸੀ। ਪਰ ਤਦ ਲੋਕ ਸਭਾ ਚੋਣਾਂ ਨੇੜੇ ਵੇਖ ਕੇ ਅਮਿਤ ਸ਼ਾਹ ਨੂੰ ਅਹੁਦੇ 'ਤੇ ਕਾਇਮ ਰਹਿਣ ਲਈ ਆਖਿਆ ਗਿਆ ਸੀ। ਆਮ ਚੋਣਾਂ ਤੋਂ ਬਾਅਦ ਜੇ.ਪੀ ਨੱਡਾ ਨੂੰ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸੀ ਕਿਉਂਕਿ ਸ਼ਾਹ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਸੀ।

ਤਰੁਣ ਚੁੱਗ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ

ਹੁਣ ਚਰਚਾ ਇਹ ਚੱਲ ਰਹੀ ਹੈ ਕਿ ਜੇਪੀ ਨੱਡਾ ਹੀ ਪਾਰਟੀ ਦੇ ਅਗਲੇ ਪ੍ਰਧਾਨ ਹੋਣਗੇ। ਉਹ ਫ਼ਰਵਰੀ ਮਹੀਨੇ ਪਾਰਟੀ ਦੀ ਵਾਗਡੋਰ ਸੰਭਾਲ ਸਕਦੇ ਹਨ। ਸੂਤਰਾਂ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਜੇ.ਪੀ ਨੱਡਾ ਦੀ ਤਾਜਪੋਸ਼ੀ 19 ਫ਼ਰਵਰੀ ਨੂੰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ 19 ਫ਼ਰਵਰੀ ਤੱਕ ਭਾਰਤੀ ਜਨਤਾ ਪਾਰਟੀ ਦੀਆਂ 80 ਫ਼ੀਸਦੀ ਤੋਂ ਵੱਧ ਸੂਬਾ ਇਕਾਈਆਂ ਦੀਆਂ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਫਿਰ ਉਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਹੋਵੇਗੀ। ਇਸ ਵਾਰ ਸ੍ਰੀ ਜੇਪੀ ਨੱਡਾ ਦੇ ਭਾਜਪਾ ਦਾ 11ਵਾਂ ਪ੍ਰਧਾਨ ਬਣਨ ਦੀ ਪੂਰੀ ਆਸ ਹੈ। ਇੱਥੇ ਵਰਨਣਯੋਗ ਹੈ ਕਿ ਇਸ ਵੇਲੇ ਭਾਜਪਾ ਦੀਆਂ ਜੱਥੇਬੰਦਕ ਚੋਣਾਂ ਚੱਲ ਰਹੀਆਂ ਹਨ। ਸੰਵਿਧਾਨ ਮੁਤਾਬਕ 50 ਫ਼ੀਸਦੀ ਤੋਂ ਵੱਧ ਸੂਬਾ ਇਕਾਈਆਂ ਦੀ ਚੋਣ ਹੋ ਜਾਣ ਤੋਂ ਬਾਅਦ ਹੀ ਰਾਸ਼ਟਰੀ ਪ੍ਰਧਾਨ ਦੀ ਚੋਣ ਕਰਵਾਈ ਜਾ ਸਕਦੀ ਹੈ। ਇੱਥੇ ਵਰਨਣਯੋਗ ਹੈ ਕਿ ਜੇ.ਪੀ ਨੱਡਾ ਵਿਦਿਆਰਥੀ ਜੀਵਨ ਤੋਂ ਹੀ ਸਿਆਸਤ 'ਚ ਸਰਗਰਮ ਹਨ। ਉਹ ਵਿਦਿਆਰਥੀ ਜੀਵਨ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਜੁੜੇ ਤੇ ਸੰਗਠਨ ਵਿੱਚ ਵੱਖੋ–ਵੱਖਰੇ ਅਹੁਦਿਆਂ 'ਤੇ ਰਹੇ। ਨੱਡਾ ਪਹਿਲੀ ਵਾਰ 1993 'ਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਇਸ ਤੋਂ ਬਾਅਦ ਉਹ ਸੂਬਾ ਸਰਕਾਰ ਦੇ ਮੰਤਰੀ ਵੀ ਰਹੇ। ਸੰਸਦ ਮੈਂਬਰ ਵਜੋਂ ਨੱਡਾ ਕੇਂਦਰ ਸਰਕਾਰ 'ਚ ਵੀ ਮੰਤਰੀ ਬਣੇ। ਨੱਡਾ ਮੋਦੀ ਸਰਕਾਰ 'ਚ ਵੀ ਸਿਹਤ ਵਰਗਾ ਅਹਿਮ ਵਿਭਾਗ ਸੰਭਾਲ ਚੁੱਕੇ ਹਨ।

ਲਾਪਤਾ ਹੋਏ ਸੰਨੀ ਦਿਓਲ ਨੇ ਇੰਝ ਦਿੱਤਾ ਆਪਣੀ ਮੌਜੂਦਗੀ ਦਾ ਸਬੂਤ, ਦੇਖੋ ਵੀਡੀਓ

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਟੀਮ 'ਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਗ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਦੀ ਰੇਸ 'ਚ ਸਭ ਤੋਂ ਅੱਗੇ ਹਨ। ਜ਼ਿਕਰਯੋਗ ਹੈ ਕਿ ਤਰੁਣ ਚੁੱਗ ਦੀ ਰਿਪੋਰਟ ਕਾਫੀ ਅਗ੍ਰੈਸਿਵ ਰਹੀ ਹੈ। ਉਹ ਭਾਜਪਾ ਦੇ ਅਗ੍ਰੈਸਿਵ ਲੀਡਰ ਰਹੇ ਹਨ ਅਤੇ ਸਮੇਂ-ਸਮੇਂ 'ਤੇ ਸਰਕਾਰ ਦੇ ਮੁੱਦਆਂ 'ਤੇ ਤਿੱਖੇ ਹਮਲੇ ਕਰਦੇ ਰਹੇ ਹਨ। ਉਹ ਅੰਮ੍ਰਿਤਸਰ ਦੇ ਵਸਨੀਕ ਹਨ। ਇੰਝ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਰ.ਐੱਸ.ਐੱਸ ਦਾ ਸਮਰਥਨ ਵੀ ਪ੍ਰਾਪਤ ਹੈ। ਵਰਤਮਾਨ 'ਚ ਉਹ ਦਿੱਲੀ ਦੇ ਭਾਜਪਾ ਮੁੱਖ ਦਫਤਰ 'ਚ ਬੈਠ ਕੇ ਪੰਜਾਬ ਦੇ ਹਰ ਮਸਲੇ 'ਤੇ ਪਾਰਟੀ ਦੀ ਰਾਏ ਬੇਬਾਕੀ ਨਾਲ ਰੱਖਦੇ ਹਨ।

ਪੰਜਾਬ ਵਿੱਚ ਹੁਣ ਰੋਬੋਟ ਕਰਨਗੇ ਸੀਵਰੇਜ ਦੀ ਸਫ਼ਾਈ, ਪੜ੍ਹੋ ਰੋਮਾਂਚਕ ਖ਼ਬਰ!!

Get the latest update about Punjab News, check out more about True Scoop News, Party President, Punjab BJP & Amit Shah

Like us on Facebook or follow us on Twitter for more updates.