ਪੰਜਾਬ ਵਿਚ ਬਿਜਲੀ ਦੇ ਸੰਕਟ ਨੂੰ ਲੈ ਬੀਜੇਪੀ ਨੇ ਕੀਤਾ ਰੋਸ ਪ੍ਰਦਰਸ਼ਨ, ਲੋਕਾਂ ਨੂੰ ਵੰਡੀਆਂ ਪੱਖੀਆਂ

ਅੰਮ੍ਰਿਤਸਰ ਬੀਜੇਪੀ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਐਲਾਨਾਂ ਦੀ ਪੋਲ ਖੁਲਣੀ ਸੁਰੂ ਹੋ ਗਈ ਹੈ। ਪੰਜਾਬ ਵਿਚ ਗਹਿਰਾਏ ਬਿਜਲੀ ਸੰਕਟ ਦੇ ਚਲਦਿਆਂ ਲੋਕਾਂ ਅਗੇ ਸਰਕਾਰ ...

ਅੰਮ੍ਰਿਤਸਰ:- ਪੰਜਾਬ ਸਰਕਾਰ ਵਲੋਂ ਪੈਦਾ ਕੀਤਾ ਬਿਜਲੀ ਸੰਕਟ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿਖੇ ਬੀਜੇਪੀ ਆਗੂਆ ਅਤੇ ਵਰਕਰਾਂ ਵਲੋਂ ਧਰਨਾ ਲਗਾਇਆ ਗਿਆ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।  ਨਾਲ ਹੀ ਲੋਕਾਂ ਨੂੰ ਪਖੀਆ ਤਕ ਵੰਡੀਆਂ ਗਈਆਂ।


ਇਸ ਮੌਕੇ ਗੱਲਬਾਤ ਕਰਦਿਆਂ ਅੰਮ੍ਰਿਤਸਰ ਬੀਜੇਪੀ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਐਲਾਨਾਂ ਦੀ ਪੋਲ ਖੁਲਣੀ ਸੁਰੂ ਹੋ ਗਈ ਹੈ। ਪੰਜਾਬ ਵਿਚ ਗਹਿਰਾਏ ਬਿਜਲੀ ਸੰਕਟ ਦੇ ਚਲਦਿਆਂ ਲੋਕਾਂ ਅਗੇ ਸਰਕਾਰ ਦੇ ਗਾਰੰਟੀ ਵਾਲੇ ਦਾਅਵਿਆਂ ਦੀ ਪੋਲ ਖੁਲਣੀ ਸੁਰੂ ਹੋ ਗਈ ਹੈ। ਜਿਸਦੇ ਚੱਲਦੇ ਅੱਜ ਅਸੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਉਤਰ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਸ਼ਹਿਰਵਾਸੀਆ ਨੂੰ ਪਖੀਆ ਵੰਡੀਆਂ ਹਨ ਤਾ ਜੌ ਉਹਨਾ ਨੂੰ ਗਰਮੀ ਤੌ ਰਾਹਤ ਮਿਲ ਸਕੇ।

ਇਸ ਤੋਂ ਇਲਾਵਾ ਬੀਜੇਪੀ ਆਗੂ ਨੇ ਦਸਿਆ ਕਿ ਬਿਜਲੀ ਸੰਕਟ ਤੋਂ ਰਾਹਤ ਦੇ ਲਈ ਕੇਂਦਰ ਸਰਕਾਰ ਵਵਲੋਂ ਲੌ ਕੋਇਲੇ ਦੀ ਵੱਡੀ ਖੇਪ ਭੇਜੀ ਗਈ ਹੈ ਪਰ ਪੰਜਾਬ ਸਰਕਾਰ ਕੋਲੋਂ ਫੰਡ ਦੀ ਕਮੀ ਦੇ ਚਲਦਿਆਂ ਉਹ ਇਸਦੀ ਲਿਫਟਿੰਗ ਕਰਵਾਉਣ ਵਿਚ ਅਸਮਰਥ ਹਨ ਜਿਸਦੇ ਚਲਦੇ ਪੰਜਾਬ ਸਰਕਾਰ ਆਪਣੇ ਵਾਦਿਆ ਤੋਂ ਭਜਦੀ ਦਿਖਾਈ ਦੇ ਰਹੀ ਹੈ ਅਸੀਂ ਇਸੇ ਤਰਾ ਰੋਸ ਪ੍ਰਦਰਸ਼ਨ ਕਰ ਲੌਕਾ ਦੇ ਹਿਤਾਂ ਦੀ ਰਾਖੀ ਕਰਦੇ ਰਹਾਂਗੇ।

Get the latest update about BJP LEADERS PROTEST AGAINST PUNJAB SRKAR, check out more about PUNJAB NEWS, POWER CRISES IN PUNJAB & AMRITSAR NEWS

Like us on Facebook or follow us on Twitter for more updates.