ਟੋਕੀਓ ਦੇ ਬਿਜ਼ਨੈੱਸ ਟਾਇਕੂਨ ਨੇ ਖਰੀਦੀ 21.5 ਕਰੋੜ 'ਚ 278 ਕਿਲੋ ਵਜ਼ਨੀ ਟੂਨਾ ਮੱਛੀ

ਜਾਪਾਨ 'ਚ ਇਕ ਵਾਰ ਫਿਰ ਬਲੂਫਿਨ ਟੂਨਾ ਮੱਛੀ ਚਰਚਾ 'ਚ ਹੈ। ਟੋਕੀਓ ਦੇ ਬਿਜ਼ਨੈੱਸ ਟਾਇਕੂਨ ਕਿਓਸ਼ੀ ਕਿਮੁਰਾ ਨੇ ਨਵੇਂ ਮੱਛੀ ਮਾਰਕਿਟ ਤੋਂ ਸਾਲ ਦੀ ਪਹਿਲੀ ਨੀਲਾਮੀ 'ਚ ਟੂਨਾ ਨੂੰ 21.5 ਕਰੋੜ 'ਚ ਖਰੀਦਿਆ, ਜੋ ਇਕ ਰਿਕਾਰਡ ਹੈ। ਕਿਓਸ਼ੀ ਕਿਮੁਰਾ ਸੂਸ਼ੀ ਹੋਟਲ ਚੇਨ ਦੇ ਮਾਲਕ ਹਨ...

ਟੋਕੀਓ(ਬਿਊਰੋ)—ਜਾਪਾਨ 'ਚ ਇਕ ਵਾਰ ਫਿਰ ਬਲੂਫਿਨ ਟੂਨਾ ਮੱਛੀ ਚਰਚਾ 'ਚ ਹੈ। ਟੋਕੀਓ ਦੇ ਬਿਜ਼ਨੈੱਸ ਟਾਇਕੂਨ ਕਿਓਸ਼ੀ ਕਿਮੁਰਾ ਨੇ ਨਵੇਂ ਮੱਛੀ ਮਾਰਕਿਟ ਤੋਂ ਸਾਲ ਦੀ ਪਹਿਲੀ ਨੀਲਾਮੀ 'ਚ ਟੂਨਾ ਨੂੰ 21.5 ਕਰੋੜ 'ਚ ਖਰੀਦਿਆ, ਜੋ ਇਕ ਰਿਕਾਰਡ ਹੈ। ਕਿਓਸ਼ੀ ਕਿਮੁਰਾ ਸੂਸ਼ੀ ਹੋਟਲ ਚੇਨ ਦੇ ਮਾਲਕ ਹਨ। ਜਾਣਕਾਰੀ ਮੁਤਾਬਕ ਟੂਨਾ ਕਿੰਗ ਕਿਓਸ਼ੀ ਕਿਮੁਰਾ ਨੇ 278 ਕਿਲੋਗ੍ਰਾਮ ਦੀ ਬਲੂਫਿਆ ਟੂਨਾ ਫਿਸ਼ ਖਰੀਦੀ। ਇਹ ਮੱਛੀ ਲੁਪਤ ਪ੍ਰਜਾਤੀ ਨਾਲ ਸਬੰਧਿਤ ਹੈ। ਥੋਕ ਵਪਾਰੀ ਤੇ ਸੁਸ਼ੀ ਕੰਪਨੀ ਦੇ ਮਾਲਕ ਜ਼ਿਆਦਾਤਰ ਸਰਵੋਤਮ ਮੱਛੀਆਂ ਲਈ ਉੱਚੇ ਭਾਅ ਦਿੰਦੇ ਹਨ। ਇਸ ਮੱਛੀ ਨੂੰ ਸਕਿਜੀ (Tsukiji) ਨਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਮੱਛੀ ਮਾਰਕਿਟ ਤੋਂ ਖਰੀਦਿਆ ਗਿਆ। ਇਹ ਬਾਜ਼ਾਰ ਰੇਸਤਰਾਂ ਤੇ ਦੁਕਾਨਾਂ ਲਈ ਦੁਨੀਆ ਭਰ ਵਿੱਚ ਮਕਬੂਲ ਹੈ।
ਸਕਿਜੀ ਦੀ ਸ਼ੁਰੂਆਤ 1935 ਵਿੱਚ ਹੋਈ ਸੀ। ਇਹ ਬਾਜ਼ਾਰ ਖ਼ਾਸ ਕਰਕੇ ਟੂਨਾ ਮੱਛੀ ਦੀ ਨੀਲਾਮੀ ਲਈ ਹੀ ਜਾਣੀ ਜਾਂਦੀ ਹੈ। ਇੱਥੋਂ ਖਰੀਦੀਆਂ ਗਈਆਂ ਮੱਛੀਆਂ ਛੋਟੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਸਟੋਰਾਂ ਤੱਕ ਵੇਚੀਆਂ ਜਾਂਦੀਆਂ ਹਨ।

Get the latest update about Bluefin Tuna, check out more about Japanese Auction, 2 5 Million & Kiyoshi Kimura

Like us on Facebook or follow us on Twitter for more updates.