CAA ਨੂੰ ਲੈ ਕੇ ਦੇਸ਼ਭਰ 'ਚ ਹੋ ਰਹੀ ਹਿੰਸਾ 'ਤੇ ਚੀਫ ਜਸਟਿਸ ਬੋਬੜੇ ਦਾ ਵੱਡਾ ਬਿਆਨ

ਹਾਲ ਹੀ 'ਚ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ਭਰ 'ਚ ਹੋ ਰਹੀ ਹਿੰਸਾ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਾਗਰਿਕਤਾ ਕਾਨੂੰਨ 'ਤੇ ਦਾਇਰ ਪਟੀਸ਼ਨਕਰਤਾਵਾਂ 'ਤੇ ਸੁਣਵਾਈ ਹਿੰਸਾ...

ਨਵੀਂ ਦਿੱਲੀ— ਹਾਲ ਹੀ 'ਚ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ਭਰ 'ਚ ਹੋ ਰਹੀ ਹਿੰਸਾ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਾਗਰਿਕਤਾ ਕਾਨੂੰਨ 'ਤੇ ਦਾਇਰ ਪਟੀਸ਼ਨਕਰਤਾਵਾਂ 'ਤੇ ਸੁਣਵਾਈ ਹਿੰਸਾ ਰੁੱਕਣ ਤੋਂ ਬਾਅਦ ਕੀਤੀ ਜਾਵੇਗੀ। ਦੱਸ ਦੇਈਏ ਕਿ ਸੁਪਰੀਮ ਕੋਰਟ 'ਚ ਇਹ ਪਟੀਸ਼ਨ ਸੀ.ਏ.ਏ ਦੇ ਸਮਰਥਨ 'ਚ ਦਾਇਰ ਕੀਤੀ ਗਈ ਸੀ। ਵਕੀਲ ਵਿਨੀਤ ਢਾਂਢਾ ਨੇ ਪਟੀਸ਼ਨ ਦਾਇਰ ਕਰਦੇ ਹੋਏ ਅਜਿਹੇ ਲੋਕਾਂ ਵਿਰੁੱਧ ਐਕਸ਼ਨ ਲੈਣ ਦੀ ਅਪੀਲ ਕੀਤੀ ਸੀ, ਜੋ ਸੀ.ਏ.ਏ ਦਾ ਵਿਰੋਧ ਕਰਦੇ ਹੋਏ ਦੇਸ਼ ਦੀ ਸ਼ਾਂਤੀ ਭੰਗ ਕਰ ਰਹੇ ਹਨ।

LPG ਸਿਲੰਡਰ ਲਿਜਾ ਰਹੇ ਟਰੱਕ 'ਚ ਭਿਆਨਕ ਵਿਸਫੋਟ, 25 ਬੱਚਿਆਂ ਨਾਲ ਭਰੀ ਸਕੂਲ ਬੱਸ ਆਈ ਲਪੇਟ 'ਚ ਅਤੇ...

ਕੀ ਕਿਹਾ ਸੀ.ਜੇ.ਆਈ ਨੇ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਸੰਵਿਧਾਨਕ ਕਰਾਰ ਦੇਣ ਲਈ ਇਕ ਪਟੀਸ਼ਨ ਦਾਇਰ ਕੀਤੀ ਹਈ ਸੀ। ਇਸ ਮਸਲੇ 'ਤੇ ਮੁਖ ਚੀਫ ਜਸਟਿਸ ਬੋਬੜੇ ਨੇ ਕਿਹਾ, ''ਦੇਸ਼ ਫਿਲਹਾਲ ਮੁਸ਼ਕਿਲ ਦੌਰ ਤੋਂ ਗੁਜ਼ਰ ਰਿਹਾ ਹੈ। ਅਜਿਹੇ ਹਾਲਾ 'ਚ ਜ਼ਰੂਰਤ ਇਸ ਗੱਲ ਦੀ ਹੈ ਕਿ ਪਹਿਲੇ ਸ਼ਾਂਤੀ ਲਿਆਂਦੀ ਜਾਵੇ। ਅਜਿਹੇ 'ਚ ਇਸ ਤਰ੍ਹਾਂ ਦੀ ਪਟੀਸ਼ਨਕਰਤਾਵਾਂ 'ਤੇ ਸੁਣਵਾਈ ਕਰਨ ਨਾਲ ਕੋਈ ਫਾਇਦਾ ਨਹੀਂ ਹੈ।''

ਆਫਤ ਬਣ ਅਸਮਾਨ ਤੋਂ ਵਰ੍ਹ ਰਹੀ ਬਰਫ, ਤਸਵੀਰਾਂ 'ਚ ਦੇਖੋ ਸੜਕਾਂ ਤੇ ਗੱਡੀਆਂ ਦਾ ਬੁਰਾ ਹਾਲ

ਸੀ.ਏ.ਏ ਵਿਰੁੱਧ ਕਈ ਪਟੀਸ਼ਨਾਂ
ਦੱਸ ਦੇਈਏ ਕਿ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਕਾਨੂੰਨ 'ਤੇ ਰੋਕ ਲਗਾਉਣ ਲਈ 100 ਤੋਂ ਜ਼ਿਆਦਾ ਪਟੀਸ਼ਨਾਂ ਦਰਜ ਹਨ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਇਸ ਨੂੰ ਲੈ ਕੇ ਕੇਂਦਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਚੀਫ ਜਸਟਿਸ ਐੱਸ.ਏ ਬੋਬੜੇ, ਜਸਟਿਸ ਬੀਆਰ ਗਵੱਈ ਅਤੇ ਸੂਰਿਯ ਕਾਂਤ ਦੀ ਬੇਂਚ ਨੇ ਕੇਂਦਰ ਨੂੰ ਕਿਹਾ ਕਿ ਉਹ ਇਸ ਸੰਬੰਧ 'ਚ ਦਾਇਰ ਸਾਰੀਆਂ ਪਟੀਸ਼ਨਾਂ 'ਤੇ ਜਨਵਰੀ ਦੇ ਦੂਜੇ ਹਫਤੇ ਤੱਕ ਜਵਾਬ ਦਾਇਰ ਕਰੇ।

ਜਾਣੋ ਅਜਿਹਾ ਕੀ ਹੋਇਆ ਕਿ ਔਰਤ ਨੂੰ ਵੇਚਣਾ ਪੈ ਗਿਆ ਆਪਣਾ ਨਵਜੰਮਿਆ ਬੱਚਾ

ਕੀ ਕਹਿੰਦਾ ਹੈ ਸੋਧ ਕਾਨੂੰਨ?
ਸੋਧ ਨਾਗਰਿਕਤਾ ਕਾਨੂੰਨ ਮੁਤਾਬਕ 31 ਦਸੰਬਰ 2014 ਤੱਕ ਪਾਕਿਸਤਾਨ, ਬਾਂਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਆਏ ਹਿੰਦੂ, ਸਿੱਖ, ਬੁੱਧ, ਜੈਨ, ਪਾਰਸੀ ਅਤੇ ਇਸਾਈ ਸਮੂਹ ਦੇ ਮੈਂਬਰਾਂ ਨੂੰ ਅਵੈਧ ਸ਼ਰਨਾਰਥੀ ਨਹੀਂ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ।

Get the latest update about News In Punjabi, check out more about True Scoop News, SA Bobde Citizenship Amendment Act, Chief Justice Bobde & CAA Petition

Like us on Facebook or follow us on Twitter for more updates.