ਸਾਹਨੇਵਾਲ 'ਚ ਮਿਲੀ 30 ਸਾਲਾ ਔਰਤ ਦੀ ਲਾਸ਼, ਇਲਾਕੇ 'ਚ ਦਹਿਸ਼ਤ

ਇੱਥੇ ਚੌਂਕੀ ਕੰਗਣਵਾਲ ਦੇ ਇਲਾਕੇ ਢੰਡਾਰੀ ’ਚ ਰੇਲਵੇ ਲਾਈਨਾਂ ਨੇੜੇ ਇਕ ਬੇਅਬਾਦ ਪਲਾਟ ’ਚੋਂ ਇਕ...

ਇੱਥੇ ਚੌਂਕੀ ਕੰਗਣਵਾਲ ਦੇ ਇਲਾਕੇ ਢੰਡਾਰੀ ’ਚ ਰੇਲਵੇ ਲਾਈਨਾਂ ਨੇੜੇ ਇਕ ਬੇਅਬਾਦ ਪਲਾਟ ’ਚੋਂ ਇਕ ਔਰਤ ਦੀ ਅਰਧ ਨਗਨ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਨਾਨੀ ਦੇ ਕਥਿਤ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ.-2 ਜਸਕਿਰਨਜੀਤ ਸਿੰਘ ਤੇਜਾ, ਫਾਰੈਂਸਿਕ ਮਹਿਕਮਾ, ਡਾਗ ਸਕੂਐਡ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ। 

ਥਾਣਾ ਮੁਖੀ ਸਾਹਨੇਵਾਲ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਈਨਾਂ ਨੇੜੇ ਇਕ ਜਨਾਨੀ ਦੀ ਲਾਸ਼ ਪਈ ਹੋਈ ਹੈ। ਜਦੋਂ ਪੁਲਸ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਜਨਾਨੀ ਅਰਧ ਨਗਨ ਹਾਲਤ ’ਚ ਪਈ ਹੋਈ ਸੀ, ਜਿਸ ਦਾ ਗਲਾ ਇਕ ਮਫ਼ਲਰ ਨਾਲ ਘੁੱਟਿਆ ਗਿਆ ਸੀ। ਮਫ਼ਲਰ ਜਨਾਨੀ ਦੇ ਗਲੇ ’ਚ ਉਸੇ ਤਰ੍ਹਾਂ ਹੀ ਪਿਆ ਹੋਇਆ ਸੀ। ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਨ ਦੇ ਨਾਲ ਹੀ ਫਾਰੈਂਸਿਕ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਪੁਲਸ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਅਗਲੇ 72 ਘੰਟਿਆਂ ਵਾਸਤੇ ਪਛਾਣ ਲਈ ਰਖਵਾਇਆ ਹੈ। ਪੁਲਸ ਇਸ ਮਾਮਲੇ ਨੂੰ ਨਾਜਾਇਜ਼ ਸਬੰਧਾਂ ਨਾਲ ਜੋੜ ਕੇ ਵੀ ਦੇਖ ਰਹੀ ਹੈ।

Get the latest update about woman, check out more about Sahnewal, police & dead Body

Like us on Facebook or follow us on Twitter for more updates.