ਅੰਮ੍ਰਿਤਸਰ ਦੇ ਇਕ ਗੈਸਟ ਹਾਊਸ 'ਚ ਇਸ ਨੌਜਵਾਨ ਦੀ ਮੌਤ ਪੁਲਸ ਲਈ ਬਣੀ ਪਹੇਲੀ

ਅੰਮ੍ਰਿਤਸਰ ਦੇ 100 ਫੁੱਟੀ ਰੋਡ 'ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਦੀ ਇਕ ਨਿੱਜੀ ਗੈਸਟ ਹਾਊਸ 'ਚ ਮੌਤ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦਾ ਨਾਂ ਪ੍ਰਿੰਸ ਹੈ। ਮ੍ਰਿਤਕ ਪ੍ਰਿੰਸ ਦੇ...

ਅੰਮ੍ਰਿਤਸਰ— ਅੰਮ੍ਰਿਤਸਰ ਦੇ 100 ਫੁੱਟੀ ਰੋਡ 'ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਦੀ ਇਕ ਨਿੱਜੀ ਗੈਸਟ ਹਾਊਸ 'ਚ ਮੌਤ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦਾ ਨਾਂ ਪ੍ਰਿੰਸ ਹੈ। ਮ੍ਰਿਤਕ ਪ੍ਰਿੰਸ ਦੇ ਪਿਤਾ ਦਾ ਕਹਿਣਾ ਹੈ ਕਿ ਮੇਰਾ ਬੇਟਾ ਪਹਿਲਾਂ ਗੁਰਸਿੱਖ ਸੀ। ਉਸ ਤੋਂ ਬਾਅਦ ਗਲਤ ਸੰਗਤ 'ਚ ਪੈ ਗਿਆ, ਜਿਸ ਦੀ ਵਜ੍ਹਾ ਕਰਕੇ ਅਕਸਰ ਹੀ ਸਾਡੇ ਘਰ 'ਚ ਲੜ੍ਹਾਈ ਰਹਿੰਦੀ ਸੀ। ਉਹ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਪ੍ਰਿੰਸ ਅਤੇ ਉਸ ਦੇ ਦੋਸਤਾਂ ਨੇ ਇਕ ਸਪਾ ਸੈਂਟਰ ਵੀ ਖੋਲ੍ਹ ਰੱਖਿਆ ਹੈ। ਅਸੀਂ ਚਾਹੁੰਦੇ ਹਾਂ ਕਿ ਪੁਲਸ ਵਲੋਂ ਜਾਂਚ ਕੀਤੀ ਜਾਵੇ ਕਿ ਮੇਰੇ ਬੇਟੇ ਦੀ ਮੌਤ ਦਾ ਅਸਲ ਕਾਰਨ ਕੀ ਹੈ। ਹਾਲਾਂਕਿ 10 ਸਾਲ ਤੋਂ ਮੈਂ ਆਪਣੇ ਬੇਟੇ ਨੂੰ ਬੇਦਖਲ ਕਰ ਰੱਖਿਆ ਹੈ ਪਰ ਫਿਰ ਵੀ ਪੁਲਸ ਤੋਂ ਜਾਂਚ ਦੀ ਮੰਗ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜੇਕਰ ਕੋਈ ਦੋਸ਼ੀ ਹੈ ਪੁਲਸ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ।

ਮਾਂ ਨੂੰ ਵਿਆਹ ਦਾ ਝਾਂਸਾ ਦੇ ਉਸੇ ਦੀ ਨਾਬਾਲਗ ਬੱਚੀ ਨਾਲ 8 ਸਾਲ ਕਰਦਾ ਰਿਹਾ ਜਬਰ-ਜ਼ਨਾਹ ਅਤੇ ਫਿਰ...

ਪੁਲਸ ਮੁਤਾਬਕ ਨੌਜਵਾਨ ਦਾ ਨਾਂ ਪ੍ਰਿੰਸ ਜਿਓਤ ਸਿੰਘ ਸੀ, ਜਿਸ ਦੀ ਉਮਰ ਕਰੀਬ 45 ਸਾਲ ਸੀ  ਉਹ 2 ਦਿਨ ਤੋਂ ਇਕ ਗੈਸਟ ਹਾਊਸ 'ਚ ਰਹਿ ਰਿਹਾ ਸੀ ਪਰ ਅੱਜ ਸਵੇਰੇ ਇਸ ਦੀ ਮੌਤ ਦੀ ਖ਼ਬਰ ਮਿਲਣ ਨਾਲ ਅਸੀਂ ਮੌਕੇ 'ਤੇ ਪਹੁੰਚੇ ਹਾਂ। ਫਿਲਹਾਲ ਜਾਂਚ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਜੇਕਰ ਕੋਈ ਦੋਸ਼ੀ ਹੋਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ।

Get the latest update about Amritsar Death Case, check out more about News In Punjabi, True Scoop News, True Scoop Punjabi & Amritsar News

Like us on Facebook or follow us on Twitter for more updates.