ਬਾਲੀਵੁੱਡ ਦੇ ਇਸ ਚਾਕਲੇਟੀ ਹੀਰੋ ਨੇ ਮਨਾਇਆ ਆਪਣਾ 28ਵਾਂ ਜਨਮਦਿਨ

ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦੱਈਏ ਕਿ ਕਾਰਤਿਕ ਨੇ ਸਾਲ 2011 'ਚ 'ਪਿਆਰ ...

ਨਵੀਂ ਦਿੱਲੀ — ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦੱਈਏ ਕਿ ਕਾਰਤਿਕ ਨੇ ਸਾਲ 2011 'ਚ 'ਪਿਆਰ ਕਾ ਪੰਚਨਾਮਾ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਕਾਰਤਿਕ ਨੇ ਉਸ ਫਿਲਮ 'ਚ ਇੰਨੀ ਜ਼ਬਰਦਸਤ ਐਕਟਿੰਗ ਕੀਤੀ ਸੀ ਕਿ ਆਪਣੀ ਪਹਿਲੀ ਹੀ ਫਿਲਮ ਰਾਹੀਂ ਲੋਕਾਂ ਨੂੰ ਦੀਵਾਨਾ ਬਣਾ ਲਿਆ ਸੀ, ਖਾਸ ਤੌਰ 'ਤੇ ਕੁੜੀਆਂ ਨੂੰ। ਉਨ੍ਹਾਂ ਦੇ ਫਿਲਮ ਦੇ ਕੁਝ ਡਾਇਲਾਗ ਤਾਂ ਅੱਜ ਵੀ ਲੋਕਾਂ ਦੀ
ਜ਼ੁਬਾਨ 'ਤੇ ਰਹਿੰਦੇ ਹਨ।

Video Viral : ਪੁਰਾਣੀ ਦੁਸ਼ਮਣੀ ਦਿਖਾਉਂਦੇ ਹੋਏ ਸ਼ਹਿਨਾਜ਼-ਹਿਮਾਂਸ਼ੀ ਨੇ ਕੀਤੀ ਹੱਥੋਪਾਈ, ਮਾਰੇ ਧੱਕੇ

ਜਾਣਕਾਰੀ ਅਨੁਸਾਰ 'ਪਿਆਰ ਕਾ ਪੰਚਨਾਮਾ' ਤੋਂ ਬਾਅਦ ਕਾਰਤਿਕ ਨੇ ਕਈ ਫਿਲਮਾਂ 'ਚ ਕੰਮ ਕੀਤਾ ਤੇ ਸਾਰੀਆਂ ਨੇ ਪਰਦੇ 'ਤੇ ਵਧੀਆ ਪ੍ਰਦਰਸ਼ਨ ਕੀਤਾ। ਜਿਵੇਂ 'ਪਿਆਰ ਕਾ ਪੰਚਨਾਮਾ 2', 'ਸੋਨੂੰ ਕੇ ਟੀਟੂ ਕੀ ਸਵੀਟੀ', 'ਲੁਕਾ-ਛੁੱਪੀ'। ਇਨ੍ਹਾਂ ਫਿਲਮਾਂ ' ਚ ਕਾਰਤਿਕ ਨੇ ਨਾ ਸਿਰਫ਼ ਆਪਣੀ ਅਦਾਕਾਰੀ ਨਾਲ ਬਲਕਿ ਆਪਣੀ ਸਮਾਰਟਨੈੱਸ ਨਾਲ ਵੀ ਸਾਰਿਆਂ ਦਾ ਦਿਲ ਜਿੱਤਾ। ਇਹੀ ਵਜ੍ਹਾ ਹੈ ਕਿ ਲੜਕੀਆਂ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਥੋੜ੍ਹੀ ਜ਼ਿਆਦਾ ਹੈ। ਕਾਰਤਿਕ ਜਿੱਥੇ ਜਾਂਦੇ ਹਨ ਲੜਕੀਆਂ ਉਨ੍ਹਾਂ ਨਾਲ ਸੈਲਫੀ ਲੈਣ ਭੱਜੀਆਂ ਚਲੀਆਂ ਆਉਂਦੀਆਂ ਹਨ।

Get the latest update about Bollywood News, check out more about Actor Karthik Aryan Birthday News, Punjabi News, Actor Karthik Aryan Birthday & True Scoop News

Like us on Facebook or follow us on Twitter for more updates.