ਵੀਡੀਓ : ਰਣਵੀਰ ਦੀ ਕਾਰ ਨੂੰ ਬਾਈਕ ਸਵਾਰ ਨੇ ਮਾਰੀ ਟੱਕਰ, ਗੱਡੀ 'ਚੋਂ ਉੱਤਰੇ ਐਕਟਰ ਅਤੇ ਫਿਰ...

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ ਕਾਰ 'ਚ ਇਕ ਬਾਈਕ 'ਤੇ ਬੈਠੇ ਸ਼ਖਸ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਰਣਵੀਰ ਸਿੰਘ ਨੇ ਗੱਡੀ ਤੋਂ ਉੱਤਰ ਕੇ ਗੱਡੀ ਨੂੰ ਚੈੱਕ...

ਮੁੰਬਈ— ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ ਕਾਰ 'ਚ ਇਕ ਬਾਈਕ 'ਤੇ ਬੈਠੇ ਸ਼ਖਸ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਰਣਵੀਰ ਸਿੰਘ ਨੇ ਗੱਡੀ ਤੋਂ ਉੱਤਰ ਕੇ ਗੱਡੀ ਨੂੰ ਚੈੱਕ ਕੀਤਾ। ਉੱਥੇ ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ, ਜਿਸ ਨੂੰ ਖੂਬ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਰਣਵੀਰ ਸਿੰਘ ਦੀ ਇਹ ਵੀਡੀਓ ਮੁੰਬਈ ਦੇ ਬਾਂਦਰਾ ਇਲਾਕੇ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰ 'ਚ ਟੱਕਰ ਲੱਗਣ ਤੋਂ ਬਾਅਦ ਰਣਵੀਰ ਕਾਰ 'ਚੋਂ ਹੇਠਾਂ ਉਤਰਦੇ ਹਨ। ਉਨ੍ਹਾਂ ਨੂੰ ਦੇਖ ਭੀੜ ਇਕੱਠੀ ਹੋ ਜਾਂਦੀ ਹੈ। ਰਣਵੀਰ ਦੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਗੱਲ੍ਹ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਐਕਸੀਡੈਂਟ ਮਾਮੂਲੀ ਜਿਹਾ ਹੈ। ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਦੱਸ ਦੇਈਏ ਕਿ ਰਣਵੀਰ ਸਿੰਘ ਜਲਦ ਹੀ ਫਿਲਮ '83' 'ਚ ਨਜ਼ਰ ਆਉਣ ਵਾਲੇ ਹਨ। 1983 'ਚ ਭਾਰਤੀ ਕ੍ਰਿਕੇਟ ਟੀਮ ਦੀ ਇਤਿਹਾਸਕ ਜਿੱਤ 'ਤੇ ਆਧਾਰਿਤ ਇਸ ਫਿਲਮ 'ਚ ਰਣਵੀਰ, ਕਪਿਲ ਦੇਵ ਦਾ ਕਿਰਦਾਵ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਦੀਪਿਕਾ ਪਾਦੂਕੋਣ ਵੀ ਨਜ਼ਰ ਆਵੇਗੀ।

Get the latest update about CAR ACCIDENT, check out more about NEWS IN PUNJABI, RANVEER SINGH CAR ACCIDENT, TRUE SCOOP PUNJABI & BOLLYWOOD NEWS

Like us on Facebook or follow us on Twitter for more updates.