ਮਹਾਮਾਰੀ ਵਿਚਾਲੇ ਕੰਗਨਾ ਨੇ ਕੀਤੀ PM ਮੋਦੀ ਦੀ ਸ਼ਲਾਘਾ, ਟ੍ਰੋਲਰਸ ਬੋਲੇ-'ਬੱਸ ਕਰੋ ਦੀਦੀ'

ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਦੇਸ਼ ਦੀ ਹਾਲਤ ਹੋਰ ਖਰਾਬ ਕਰ ਦਿੱਤੀ ਹੈ। ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮੌਤ ਤੇ ਲੱਖਾਂ ਲੋਕ...

ਮੁੰਬਈ: ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਦੇਸ਼ ਦੀ ਹਾਲਤ ਹੋਰ ਖਰਾਬ ਕਰ ਦਿੱਤੀ ਹੈ। ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮੌਤ ਤੇ ਲੱਖਾਂ ਲੋਕ ਇਨਫੈਕਟਿਡ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਤ ਇਹ ਹੋ ਗਏ ਹਨ ਕਿ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਨਾ ਤਾਂ ਬੈੱਡ ਮਿਲ ਰਹੇ ਹਨ, ਨਾ ਹੀ ਦਵਾਈਆਂ। ਇੰਨਾ ਹੀ ਨਹੀਂ ਮਰੀਜ਼ ਆਕਸੀਜਨ ਦੇ ਬਿਨਾਂ ਮਰ ਰਹੇ ਹਨ। ਸਿਹਤ ਵਿਵਸਥਾ ਦੀ ਇਸ ਖਰਾਬ ਸਥਿਤੀ ਦੇ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਈਆਂ ਹਨ।

ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਬਹੁਤ ਸਾਰੇ ਲੋਕ ਨਿੰਦਾ ਕਰ ਰਹੇ ਹਨ। ਓਥੇ ਹੀ ਇਨ੍ਹਾਂ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੋਰਟ ਕਰਨ ਉੱਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਟ੍ਰੋਲ ਹੋ ਗਈ ਹੈ। ਕੰਗਨਾ ਸਮਾਜਿਕ-ਸਿਆਸੀ ਮੁੱਦਿਆਂ ਉੱਤੇ ਬਿਨਾਂ ਗੱਲੋਂ ਆਪਣੀ ਰਾਇ ਰੱਖਣ ਦੇ ਲਈ ਜਾਣੀ ਜਾਣ ਲੱਗੀ ਹੈ। ਉਹ ਕਈ ਮੁੱਦਿਆਂ ਉੱਤੇ ਅਕਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਪੋਰਟ ਤੇ ਸ਼ਲਾਘਾ ਕਰਦੀ ਰਹਿੰਦੀ ਹੈ। ਪਰ ਇਸ ਵਾਲ ਉਨ੍ਹਾਂ ਨੂੰ ਅਜਿਹਾ ਕਰਨਾ ਭਾਰੀ ਪੈ ਗਿਆ ਹੈ।
ਕੰਗਨਾ ਨੇ ਹਾਲ ਹੀ ਵਿਚ ਕੋਰੋਨਾ ਮਹਾਮਾਰੀ ਦੌਰਾਨ ਕੇਂਦਰ ਸਰਕਾਰ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਜੇਕਰ ਤੁਹਾਨੂੰ ਕੁਝ ਸਮਝ ਵਿਚ ਆਉਂਦਾ ਹੈ ਤਾਂ ਤੱਥਾਂ ਨੂੰ ਜਾਣੋਂ, ਭਾਰੀ ਜਨਸੰਖਿਆ, ਅਸਿੱਖਿਅਤ, ਗਰੀਬ ਤੇ ਬੇਹੱਦ ਕੰਪਲੈਕਸ ਦੇਸ਼ ਨੂੰ ਸੰਭਾਲਣਾ ਆਸਾਨ ਨਹੀਂ ਹੈ। ਹਰ ਕੋਈ ਆਪਣੇ ਵਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ ਪਰ ਸਾਨੂੰ ਧੰਨਵਾਦੀ ਰਹਿਣਾ ਚਾਹੀਦਾ ਹੈ, ਉਹ ਜੋ ਹਮੇਸ਼ਾ ਤੁਹਾਡੇ ਲਈ ਮੌਜੂਦ ਰਹਿੰਦਾ ਹੈ, ਉਸ ਨੂੰ ਆਪਣਾ ਪੰਚਿੰਗ ਬੈਗ ਨਾ ਬਣਾਓ।
ਕੰਗਨਾ ਰਣੌਤ ਨੂੰ ਇਹ ਟਵੀਟ ਕਰਨਾ ਭਾਰੀ ਪੈ ਗਿਆ ਹੈ। ਇਕ ਯੂਜ਼ਰ ਨੇ ਆਪਣੇ ਟਵਿੱਟਰ ਉੱਤੇ ਲਿਖਿਆ ਕਿ 'ਮੋਦੀ ਜੀ ਦੀ ਸਭ ਤੋਂ ਵੱਡੀ ਚਮਚੀ।' ਜਾਟ ਦੇਵਦਾ ਨੇ ਆਪਣੇ ਕੁਮੈਂਟ ਵਿਚ ਲਿਖਿਆ ਕਿ 'ਇਨ੍ਹਾਂ ਹੀ ਜ਼ਿਆਦਾ ਜਨਸੰਖਿਆ ਵਾਲਿਆਂ ਨੇ ਵੋਟ ਦਿੱਤਾ ਸੀ ਭੈਣ। ਤਾਂ ਕਿਸੇ ਨਹੀਂ ਕਿਹਾ ਕਿ ਜਨਸੰਖਿਆ ਜ਼ਿਆਦਾ ਹੈ ਸਾਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੋਟ ਚਾਹੀਦੇ ਸਨ।' ਟਵਿੱਟਰਜੀਵੀ ਨਾਮ ਦੇ ਹੈਂਡਲ ਨੇ ਲਿਖਿਆ ਕਿ 'ਬੱਸ ਕਰੋ ਦੀਦੀ। ਨਾ ਹੋ ਪਾਏਗਾ ਆਪਸੇ।' ਇਸ ਤੋਂ ਇਲਾਵਾ ਹੋਰ ਵੀ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕੰਗਨਾ ਰਣੌਤ ਨੂੰ ਮੋਦੀ ਸਰਕਾਰ ਦੀ ਸ਼ਲਾਘਾ ਕਰਨ ਉੱਤੇ ਟ੍ਰੋਲ ਕੀਤਾ ਹੈ।

Get the latest update about Kangana Ranaut, check out more about covid19, pandemic, Actress & Bollywood

Like us on Facebook or follow us on Twitter for more updates.