ਬਾਲੀਵੁੱਡ ਅਭਿਨੇਤਰੀ ਰਕੁਲਪ੍ਰੀਤ ਦਾ ਵੱਡਾ ਕਬੂਲਨਾਮਾ— ''ਮੇਰੇ ਘਰ ਹੀ ਰੀਆ ਚੱਕਰਵਰਤੀ ਰੱਖਦੀ ਸੀ ਡਰੱਗਸ''

ਬਾਲੀਵੁੱਡ 'ਚ ਆਏ ਡਰੱਗ ਐਂਗਲ 'ਚ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੱਜ ਅਭਿਨੇਤਰੀ ਰਕੁਲਪ੍ਰੀਤ ਸਿੰਘ ਤੋਂ ਕਈ ਘੰਟਿਆਂ ਤੱਕ...

ਮੁੰਬਈ— ਬਾਲੀਵੁੱਡ 'ਚ ਆਏ ਡਰੱਗ ਐਂਗਲ 'ਚ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੱਜ ਅਭਿਨੇਤਰੀ ਰਕੁਲਪ੍ਰੀਤ ਸਿੰਘ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ। ਰਕੁਲਪ੍ਰੀਤ ਸਿੰਘ ਨੇ ਐਨਸੀਬੀ ਦੇ ਸਾਹਮਣੇ ਇਕ ਵੱਡਾ ਕਬੂਲਨਾਮਾ ਕੀਤਾ, ਜਿਸ 'ਚ ਰਕੁਲ ਨੇ ਰੀਆ ਚੱਕਰਵਰਤੀ ਨਾਲ ਡਰੱਗ ਚੈਟ ਦੀ ਗੱਲ੍ਹ ਕਬੂਲ ਕੀਤੀ। ਹਾਲਾਂਕਿ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਡਰੱਗਸ ਦਾ ਸੇਵਨ ਕੀਤਾ ਹੈ। ਪੁੱਛਗਿੱਛ 'ਚ ਰਕੁਲਪ੍ਰੀਤ ਨੇ ਕਿਹਾ ਹੈ ਕਿ ਰੀਆ ਨੇ ਡਰੱਗਸ ਮੰਗਵਾਏ ਸਨ।

ਡਰੱਗ ਕੇਸ 'ਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!!

ਦਰਅਸਲ ਚੈਟ 'ਚ ਰਕੁਲਪ੍ਰੀਤ, ਰੀਆ ਨੂੰ ਘਰ 'ਚ ਆਪਣਾ ਸਾਰਾ ਸਮਾਨ ਲੈ ਕੇ ਜਾਣ ਲਈ ਕਹਿ ਰਹੀ ਹੈ। ਇਸ ਦੇ ਨਾਲ ਹੀ, ਰਕੂਲਪ੍ਰੀਤ ਨੇ ਕਿਸੇ ਪੇਡਲਰ ਨਾਲ ਸੰਬੰਧ ਹੋਣ ਤੋਂ ਵੀ ਇਨਕਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਕੁਲਪ੍ਰੀਤ ਸਿੰਘ ਵੀਰਵਾਰ ਨੂੰ ਹੈਦਰਾਬਾਦ ਤੋਂ ਆਪਣੀ ਫਿਲਮ ਦੀ ਸ਼ੂਟਿੰਗ ਲਈ ਮੁੰਬਈ ਰਵਾਨਾ ਹੋਈ ਸੀ। ਰਕੁਲ ਤੋਂ ਬਾਅਦ ਐੱਨ.ਸੀ.ਬੀ ਸ਼ਨੀਵਾਰ ਨੂੰ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਤੋਂ ਪੁੱਛਗਿੱਛ ਕਰੇਗੀ।

ਬਾਲੀਵੁੱਡ ਡਰੱਗ ਕੇਸ : ਅਭਿਨੇਤਰੀ ਰਕੁਲਪ੍ਰੀਤ ਸਿੰਘ ਤੋਂ NCB ਦੀ ਪੁੱਛਗਿੱਛ ਜਾਰੀ

ਜ਼ਿਕਰਯੋਗ ਹੈ ਕਿ ਰੀਆ ਚੱਕਰਵਰਤੀ ਨੇ ਪੁੱਛਗਿੱਛ ਦੌਰਾਨ ਰਕੁਲਪ੍ਰੀਤ ਸਿੰਘ ਦਾ ਨਾਂ ਐੱਨ.ਸੀ.ਬੀ ਨੂੰ ਦਿੱਤਾ ਸੀ। ਰਕੁਲ ਅਤੇ ਰੀਆ ਦੋਵੇਂ ਚੰਗੇ ਦੋਸਤ ਹਨ। ਰੀਆ ਇਸ ਸਮੇਂ ਮੁੰਬਈ ਦੀ ਭਾਏਖਲਾ ਜੇਲ੍ਹ 'ਚ ਨਸ਼ਿਆਂ ਦੇ ਕੇਸ 'ਚ ਬੰਦ ਹੈ। ਉਸ ਨੂੰ ਅਦਾਲਤ ਤੋਂ ਜ਼ਮਾਨਤ ਨਹੀਂ ਮਿਲ ਰਹੀ।

Get the latest update about BOLLYWOOD DRUGS CASE, check out more about TRUE SCOOP PUNJABI, RAKULPREET SINGH, TRUE SCOOP NEWS & DRUGS CHAT

Like us on Facebook or follow us on Twitter for more updates.