ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਨੇ ਮਨਾਇਆ ਆਪਣਾ 44ਵਾਂ ਬਥਰਡੇ

ਅੱਜ ਬਾਲੀਵੁੱਡ ਦੀ ਅਭਿਨੇਤਰੀ ਸੁਸ਼ਮਿਤਾ ਸੇਨ ਦਾ 44ਵਾਂ ਜਨਮਦਿਨ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਐਕਟਿੰਗ ਨਾਲ ...

ਨਵੀਂ ਦਿੱਲੀ — ਅੱਜ ਬਾਲੀਵੁੱਡ ਦੀ ਅਭਿਨੇਤਰੀ ਸੁਸ਼ਮਿਤਾ ਸੇਨ ਦਾ 44ਵਾਂ ਜਨਮਦਿਨ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਐਕਟਿੰਗ ਨਾਲ ਉਨ੍ਹਾਂ ਦੀ ਸੁੰਦਰਤਾ ਅਤੇ ਮਾਡਲਿੰਗ ਲਈ ਵੀ ਜਾਣਿਆ ਜਾਂਦਾ ਹੈ। ਇਸ ਅਭਿਨੇਤਰੀ ਨੇ ਨਾ ਸਿਰਫ ਬਾਲੀਵੁੱਡ 'ਚ ਆਪਣਾ ਨਾਮ ਕਮਾਇਆ, ਬਲਕਿ ਪੂਰੀ ਦੁਨੀਆ 'ਚ ਇਤਿਹਾਸ ਰਚਿਆ। ਸੁਸ਼ਮਿਤਾ ਸੇਨ ਹਾਲ ਹੀ 'ਚ ਭਾਂਵੇ ਹੀ ਸਿਨੇਮਾ ਤੋਂ ਦੂਰ ਹੈ ਪਰ ਇਕ ਸਮੇਂ ਉਨ੍ਹਾਂ ਨੇ ਸੁੰਦਰਤਾ ਦੇ ਮਾਮਲੇ 'ਚ ਪੂਰੀ ਦੁਨੀਆਂ 'ਚ ਇਤਿਹਾਸ ਰਚਿਆ ਸੀ।
 

ਦੱਸ ਦੱਈਏ ਕਿ ਸੁਸ਼ਮਿਤਾ ਸੇਨ ਇਕ ਪਹਿਲੀ ਭਾਰਤੀ ਹੈ, ਜਿਨ੍ਹਾਂ ਨੇ ਪਹਿਲੀ ਵਾਰ ਭਾਰਤ ਵੱਲੋਂ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਮ ਕੀਤਾ ਸੀ। ਇਸ ਤੋਂ ਪਹਿਲਾਂ ਸੁਸ਼ਮਿਤਾ ਨੇ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਅਤੇ ਉਸ ਤੋਂ ਬਾਅਦ 18 ਸਾਲ ਦੀ ਉਮਰ 'ਚ ਸਿਮ ਯੂਜ਼ਰਸ ਦਾ ਖਿਤਾਬ ਜਿੱਤਿਆ ਸੀ। ਕੀ ਤੁਸੀਂ ਜਾਣਦੇ ਹੋ ਸਾਲ 1994 'ਚ ਸੁਸ਼ਮਿਤਾ ਨੇ ਅਭਿਨੇਤਰੀ ਐਸ਼ਵਰਿਆ ਰਾਏ ਨੂੰ ਹਰਾ ਕੇ ਮਿਸ ਇੰਡੀਆਾ ਦਾ ਤਾਜ ਆਪਣੇ ਨਾਮ ਕੀਤਾ ਸੀ। ਮਿਸ ਇੰਡੀਆ ਦੇ ਤਾਜ ਲਈ ਹੋਏ ਆਖਰੀ ਰਾਊਂਡ 'ਚ ਸੁਸ਼ਮਿਤਾ ਅਤੇ ਐਸ਼ਵਰਿਆ ਵਿਚਕਾਰ ਟਾਈ ਹੋ ਗਿਆ ਸੀ। ਉਸ ਦੌਰਾਨ ਦੋਵਾਂ ਦੇ ਪੁਆਇੰਟ ਬਰਾਬਰ ਸਨ ਅਤੇ ਤਾਜ ਦਾ ਫੈਸਲਾ ਇਕ ਸਵਾਲ ਤੋਂ ਹੋਣਾ ਸੀ। ਉਸ ਤੋਂ ਬਾਅਦ ਸੁਸ਼ਮਿਤਾ ਅਤੇ ਐਸ਼ਵਰਿਆ ਤੋਂ ਸਵਾਲ ਪੁੱਛੇ ਗਏ ਅਤੇ ਸੁਸ਼ਮਿਤਾ ਦੇ ਜਵਾਬ ਨੇ ਜੱਜਾਂ ਨੂੰ ਇੰਮਪ੍ਰੈੱਸ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮਿਸ ਇੰਡੀਆ ਦਾ ਖਿਤਾਬ ਮਿਲਿਆ। ਜਦਕਿ ਬਾਅਦ 'ਚ ਐਸ਼ਵਰਿਆ ਮਿਸ ਵਰਲਡ ਬਣੀ ਅਤੇ ਸੁਸ਼ਮਿਤਾ ਦੇ ਹੱਥ ਮਿਸ ਯੂਨੀਵਰਸ ਦਾ ਤਾਜ ਲੱਗਾ।

ਫਿਟਨੈੱਸ ਨਾਲ ਲਾਈਮਲਾਈਟ ਬਟੋਰ ਰਹੀ ਹੈ ਹਿਨਾ ਖਾਨ, ਹੌਟ ਫਿੱਗਰ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

 

Get the latest update about Bollywood Actress Sushmita Sen, check out more about News In Punjabi, Birthday, True Scoop News & Bollywood News

Like us on Facebook or follow us on Twitter for more updates.