Akshay Kumar ਕੋਰੋਨਾ ਪਾਜ਼ੇਟਿਵ, ਕਾਨਸ ਫਿਲਮ ਫੈਸਟਿਵਲ 'ਚ ਨਹੀਂ ਲੈ ਸਕਣਗੇ ਹਿੱਸਾ

ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਇਸ ਕਾਰਨ ਉਹ ਫਰਾਂਸ ਵਿੱਚ ਚੱਲ ਰਹੇ ਕਾਨਸ 2022 ਅਤੇ ਉੱਥੇ ਭਾਰਤੀ ਪੈਵੇਲੀਅਨ ਵਿੱਚ ਨਹੀਂ ਜਾ ਸਕ...

ਨਵੀਂ ਦਿੱਲੀ: ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਇਸ ਕਾਰਨ ਉਹ ਫਰਾਂਸ ਵਿੱਚ ਚੱਲ ਰਹੇ ਕਾਨਸ 2022 ਅਤੇ ਉੱਥੇ ਭਾਰਤੀ ਪੈਵੇਲੀਅਨ ਵਿੱਚ ਨਹੀਂ ਜਾ ਸਕਣਗੇ।

ਅਕਸ਼ੈ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, 'ਮੈਂ ਆਪਣੇ ਸਿਨੇਮਾ ਨੂੰ ਪ੍ਰਮੋਟ ਕਰਨ ਲਈ ਕਾਨਸ 2022 'ਚ ਭਾਰਤ ਦੇ ਪਵੇਲੀਅਨ ਜਾਣ ਦੀ ਉਡੀਕ ਕਰ ਰਿਹਾ ਸੀ ਪਰ ਮੇਰਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਹੁਣ ਮੈਂ ਆਰਾਮ ਕਰਾਂਗਾ। ਮੈਂ ਅਨੁਰਾਗ ਠਾਕੁਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਂ ਉੱਥੇ ਨਹੀਂ ਜਾਵਾਂਗਾ।'' ਜਿਵੇਂ ਹੀ ਅਕਸ਼ੇ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ, ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਉਣੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਕਈਆਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ।

ਜਲਦ ਹੀ ਫਿਲਮ ਪ੍ਰਿਥਵੀਰਾਜ 'ਚ ਨਜ਼ਰ ਆਉਣਗੇ ਅਕਸ਼ੈ ਕੁਮਾਰ 
ਅਕਸ਼ੈ ਕੁਮਾਰ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਜਲਦ ਹੀ ਫਿਲਮ ਪ੍ਰਿਥਵੀਰਾਜ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਤੋਂ ਇਲਾਵਾ ਮਾਨੁਸ਼ੀ ਛਿੱਲਰ ਦੀ ਵੀ ਅਹਿਮ ਭੂਮਿਕਾ ਹੈ। ਫਿਲਮ 'ਚ ਅਕਸ਼ੈ ਕੁਮਾਰ ਕਾਫੀ ਜ਼ਬਰਦਸਤ ਐਕਸ਼ਨ ਸੀਨ ਕਰਦੇ ਨਜ਼ਰ ਆ ਰਹੇ ਹਨ।

Get the latest update about bollywood, check out more about Truescoop News, akshay kumar, Online Punjabi News & cannes

Like us on Facebook or follow us on Twitter for more updates.