Alia Bhatt ਨੇ ਜਿੱਤੀ ਕੋਰੋਨਾ ਦੀ ਜੰਗ, ਕਿਹਾ-'ਅੱਜ ਦੇ ਸਮੇਂ 'ਚ ਨੈਗੇਟਿਵ ਹੋਣਾ ਚੰਗੀ ਗੱਲ'

ਬਾਲੀਵੁੱਡ ਐਕਟਰੇਸ ਆਲਿਆ ਭੱਟ ਦਾ ਹਾਲ ਹੀ ਵਿਚ ਕੋਵਿਡ 19 ਦਾ ਟੈਸਟ ਪਾਜ਼ੇਟਿਵ ਆਇਆ...

ਮੁੰਬਈ: ਬਾਲੀਵੁੱਡ ਐਕਟਰੇਸ ਆਲਿਆ ਭੱਟ ਦਾ ਹਾਲ ਹੀ ਵਿਚ ਕੋਵਿਡ 19 ਦਾ ਟੈਸਟ ਪਾਜ਼ੇਟਿਵ ਆਇਆ ਸੀ। ਆਲਿਆ ਦੇ ਕੋਵਿਡ ਪਾਜ਼ੇਟਿਵ ਦੀ ਖਬਰ ਸੁਣ ਕੇ ਉਨ੍ਹਾਂ ਦੇ ਫੈਨਸ ਕਾਫੀ ਪਰੇਸ਼ਾਨ ਹੋ ਗਏ ਸਨ। ਆਲਿਆ ਨੇ ਖੁਦ ਆਪਣੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਫੈਨਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ। ਇਸ ਦੇ ਬਾਅਦ ਉਹ ਘਰੇ ਹੀ ਕੁਆਰੰਟੀਨ ਸੀ। ਓਥੇ ਹੁਣ ਉਨ੍ਹਾਂ ਦੇ ਫੈਨਸ ਦੇ ਲਈ ਇਕ ਗੁੱਡ ਨਿਊਜ਼ ਹੈ। ਆਲਿਆ ਨੇ ਇਕ ਪੋਸਟ ਸ਼ੇਅਰ ਕਰ ਦੱਸਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।

ਆਲਿਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਆਲਿਆ ਨੇ ਕੈਪਸ਼ਨ ਵਿਚ ਲਿਖਿਆ ਕਿ ਇਹ ਉਹ ਸਮਾਂ ਹੈ ਜਿਸ ਵਿਚ ਨੈਗੇਟਿਵ ਹੋਣਾ ਚੰਗੀ ਗੱਲ ਹੈ। ਇਸ ਪੋਸਟ ਦੇ ਸਾਹਮਣੇ ਆਉਂਦੇ ਹੀ ਫੈਨਸ ਲਗਾਤਾਰ ਐਕਟਰੇਸ ਨੂੰ ਵਧਾਈ ਦੇ ਰਹੇ ਹਨ। ਨਾਲ ਹੀ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਉੱਚੇ ਇਸ ਨੂੰ ਚੰਗੀ ਖਬਰ ਦੱਸ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਆਲਿਆ ਨੇ ਆਪਣੇ ਕੁਆਰੰਟੀਨ ਸਮੇਂ ਵਿਚ ਆਪਣੀਆਂ ਕਈ ਤਸਵੀਰਾਂ ਫੈਨਸ ਦੇ ਨਾਲ ਸਾਝੀਆਂ ਕੀਤੀਆਂ ਸਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀ ਸਨ ਕਿਸਡ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਵਿਚ ਆਲਿਆ ਆਪਣੇ ਬੈੱਡ ਉੱਤੇ ਲੇਟੀ ਹੋਈ ਨਜ਼ਰੀ ਆਈ ਸੀ। ਓਥੇ ਹੀ ਸੂਰਜ ਦੀ ਰੌਸ਼ਨੀ ਨਾਲ ਉਨ੍ਹਾਂ ਦੇ ਗੱਲ ਚਮਕ ਰਹੇ ਸਨ। ਜਿਸ ਉੱਤੋਂ ਆਲਿਆ ਦੇ ਫੈਨਸ ਨਜ਼ਰਾਂ ਨਹੀਂ ਹਟਾ ਪਾ ਰਹੇ ਸਨ।

ਆਲਿਆ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਸੀ ਕਿ ਸਪਨੇ ਦੇਖਣ ਵਾਲੇ ਕਦੇ ਜਾਗਦੇ ਨਹੀਂ। ਆਲਿਆ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਸ ਨੇ ਖੂਬ ਪਸੰਦ ਤੇ ਕੁਮੈਂਟ ਕੀਤਾ ਸੀ। ਨਾਲ ਹੀ ਕਈ ਬਾਲੀਵੁੱਡ ਸੈਲੇਬਸ ਨੇ ਵੀ ਇਨ੍ਹਾਂ ਤਸਵੀਰਾਂ ਉੱਤੇ ਕੁਮੈਂਟ ਕਰਦੇ ਹੋਏ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ।

ਇਸ ਤੋਂ ਪਹਿਲਾਂ ਆਲਿਆ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਹੋਰ ਪੋਸਟ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਕਾਫੀ ਥੱਕੀ-ਥੱਕੀ ਨਜ਼ਰ ਆ ਰਹੀ ਸੀ। ਇਸ ਫੋਟੋ ਵਿਚ ਆਲਿਆ ਬਹੁਤ ਉਦਾਸ ਦਿਖ ਰਹੀ ਸੀ। ਫੋਟੋ ਵਿਚ ਦਿਖ ਰਿਹਾ ਸੀ ਕਿ ਆਲਿਆ ਆਪਣੇ ਬੈੱਡ ਉੱਤੇ ਲੇਟੀ ਹੋਈ ਹੈ ਤੇ ਉਨ੍ਹਾਂ ਨੇ ਆਪਣੇ ਟਾਏ ਨੂੰ ਆਪਣੋ ਕੋਲ ਰੱਖਆ ਹੈ। ਫੋਟੋ ਸ਼ੇਅਰ ਕਰਦੇ ਹੋਏ ਐਕਟਰੇਸ ਨੇ ਲਿਖਿਆ ਕਿ ਦਿਨ ਵਿਚ ਇਕ ਵਾਰ।

Get the latest update about Truescoop News, check out more about covid19, Alia Bhatt, Truescoop & Bollywood

Like us on Facebook or follow us on Twitter for more updates.