'ਯਮਲਾ ਪਗਲਾ ਦੀਵਾਨਾ' ਦੇ ਇਸ ਮਸ਼ਹੂਰ ਐਕਟਰ ਦੀ ਮੌਤ, ਫਿਲਮ ਜਗਤ 'ਚ ਸੋਗ ਦੀ ਲਹਿਰ

22 ਅਪ੍ਰੈਲ ਨੂੰ ਇੰਡਸਟ੍ਰੀ ਦੇ ਫੇਮਸ ਮਿਊਜ਼ਿਕ ਡਾਈਰੈਕਟਰ ਸੁਣਨ ਰਾਠੌੜ ਇਸ ਦੁਨੀਆ ਤੋਂ ਰੁਖਸਤ ਹੋ....

ਮੁੰਬਈ: 22 ਅਪ੍ਰੈਲ ਨੂੰ ਇੰਡਸਟ੍ਰੀ ਦੇ ਫੇਮਸ ਮਿਊਜ਼ਿਕ ਡਾਈਰੈਕਟਰ ਸੁਣਨ ਰਾਠੌੜ ਇਸ ਦੁਨੀਆ ਤੋਂ ਰੁਖਸਤ ਹੋ ਗਏ। ਉਨ੍ਹਾਂ ਦੇ ਜਾਣ ਦੇ ਸੋਗ ਤੋਂ ਇੰਡਸਟ੍ਰੀ ਅਜੇ ਉਭਰੀ ਵੀ ਨਹੀਂ ਸੀ ਕਿ ਅੱਜ ਇਕ ਹੋਰ ਮਸ਼ਹੂਰ ਐਕਟਰ ਦਾ ਦੇਹਾਂਤ ਹੋ ਗਿਆ। ਹਾਲ ਹੀ ਵਿਚ ਨਸੀਰੁਦੀਨ ਸ਼ਾਹ ਦੀ ਸੀਰੀਜ ‘ਬੰਦਿਸ਼ ਬੈਂਡਿਟਸ’ ਵਿਚ ਨਜ਼ਰ ਆਏ ਐਕਟਰ ਅਮਿਤ ਮਿਸਰੀ ਹੁਣ ਇਸ ਦੁਨੀਆ ਵਿਚ ਨਹੀਂ ਰਹੇ। 23 ਅਪ੍ਰੈਲ ਨੂੰ ਕਾਰਡੀਅਕ ਅਰੈਸਟ ਦੇ ਚੱਲਦੇ ਅਮਿਤ ਮਿਸਰੀ ਦਾ ਦੇਹਾਂਤ ਹੋ ਗਿਆ।

ਅਮਿਤ ਟੀਵੀ ਅਤੇ ਬਾਲੀਵੁੱਡ ਦੇ ਜਾਣੇ-ਪਹਿਚਾਣੇ ਐਕਟਰ ਸਨ। ਅਮਿਤ 'ਯਮਲਾ ਪਗਲਾ ਦੀਵਾਨਾ', 'ਸ਼ੌਰ ਇਨ ਦ ਸਿਟੀ', 'ਏਕ ਚਾਲੀਸ ਕੀ ਲਾਸਟ ਲੋਕਲ', 'ਸ਼ਸ਼ਸ਼ਸ਼ ਕੋਈ ਹੈ' ਤੇ 'ਬੰਦਿਸ਼ ਬੈਂਡਿਟਸ' ਜਿਹੇ ਕਈ ਸੀਰੀਅਲਸ ਅਤੇ ਫਿਲਮਾਂ ਵਿਚ ਨਜ਼ਰ ਆ ਚੁੱਕੇ ਹਨ। ਛੇਤੀ ਹੀ ਉਹ ਸੈਫ ਅਲੀ ਖ਼ਾਨ ਦੀ ਮਲਟੀ ਸਟਾਰਰ ਫਿਲਮ ‘ਭੂਤ ਪੁਲਸ’ ਵਿਚ ਨਜ਼ਰ ਆਉਣ ਵਾਲੇ ਸਨ ਪਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਛੱਡਕੇ ਚਲੇ ਗਏ।

Get the latest update about Truescoop, check out more about Amit Mistry, Actor, Trending & died

Like us on Facebook or follow us on Twitter for more updates.