ਬਾਲੀਵੁੱਡ ਡਰੱਗ ਕੇਸ : ਅਭਿਨੇਤਰੀ ਰਕੁਲਪ੍ਰੀਤ ਸਿੰਘ ਤੋਂ NCB ਦੀ ਪੁੱਛਗਿੱਛ ਜਾਰੀ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ 'ਚ ਆਏ ਡਰੱਗ ਐਂਗਲ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ) ਅਭਿਨੇਤਰੀ...

ਮੁੰਬਈ— ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ 'ਚ ਆਏ ਡਰੱਗ ਐਂਗਲ ਦੀ ਜਾਂਚ ਕਰ ਰਹੀ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ) ਅਭਿਨੇਤਰੀ ਰਕੁਲਪ੍ਰੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਰਕੁਲ ਕਰੀਬ ਅੱਜ 10.30 ਵਜੇ ਐੱਨ.ਸੀ.ਬੀ ਦੇ ਆਫਿਸ ਪਹੁੰਚੀ ਸੀ। ਰਕੁਲਪ੍ਰੀਤ ਵੀਰਵਾਰ ਨੂੰ ਹੀ ਬੈਂਗਲੁਰੂ ਤੋਂ ਮੁੰਬਈ ਵਾਪਸ ਆਈ ਹੈ। ਐੱਨ.ਸੀ.ਬੀ ਨੇ ਅੱਜ ਦੀਪਿਕਾ ਪਾਦੂਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਅਤੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਡਾਇਰੈਕਟਰ ਸ਼ਿਤਿਜ ਰਵੀ ਪ੍ਰਸਾਦ ਨੂੰ ਵੀ ਸੱਦਿਆ ਹੈ। ਨਾਰਕੋਟਿਕਸ ਬਿਊਰੋ ਨੇ ਮੁੰਬਈ 'ਚ 3 ਜਗ੍ਹਾ 'ਤੇ ਛਾਪੇ ਵੀ ਮਾਰੇ ਹਨ। ਇਸ ਬਾਰੇ ਜ਼ਿਆਦਾ ਡਿਟੇਲ ਨਹੀਂ ਮਿਲ ਸਕੀ ਹੈ।

ਇੰਸਟਾ 'ਤੇ ਕਿਮ ਕਰਦਾਸ਼ੀਅਨ ਨੇ ਦਿਖਾਈ ਕਿੱਲਰ ਫਿੱਗਰ, ਕਾਊਚ 'ਤੇ ਬੈਠ ਇੰਝ ਦਿੱਤੇ ਪੋਜ਼

ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਤੋਂ ਕੱਲ੍ਹ ਪੁੱਛਗਿੱਛ ਹੋਵੇਗੀ। ਤਿੰਨਾਂ 'ਤੇ ਡਰੱਗਸ ਲੈਣ ਦੇ ਦੋਸ਼ ਹਨ। ਦੱਸਿਆ ਜਾ ਰਿਹਾ ਹੈ ਕਿ ਡਰੱਗਸ ਕੇਸ 'ਚ ਗ੍ਰਿਫਤਾਰ ਰੀਆ ਚੱਕਰਵਰਤੀ ਨੇ ਪੁੱਛਗਿੱਛ 'ਚ ਕਈ ਅਭਿਨੇਤਰੀਆਂ ਦੇ ਨਾਂ ਲਏ ਹਨ। ਦੀਪਿਕਾ ਅਤੇ ਉਨ੍ਹਾਂ ਦੀ ਮੈਨੇਜਰ ਦੇ ਵਟਸਐਪ ਚੈਟ 'ਚ ਵੀ ਡਰੱਗਸ ਦੀ ਗੱਲਬਾਤ ਸਾਹਮਣੇ ਆਈ ਹੈ। ਓਧਰ ਦੀਪਿਕਾ ਅਤੇ ਸਾਰਾ ਵੀਰਵਾਰ ਨੂੰ ਗੋਆ ਤੋਂ ਮੁੰਬਈ ਵਾਪਸ ਆਈ। ਸੂਤਰਾਂ ਮੁਤਾਬਕ ਦੀਪਿਕਾ ਦੇ ਪਤੀ ਰਣਵੀਰ ਨੇ ਐੱਨ.ਸੀ.ਬੀ ਤੋਂ ਅਪੀਲ ਕੀਤੀ ਹੈ ਕਿ ਪੁੱਛਗਿੱਛ ਦੌਰਾਨ ਉਹ ਦੀਪਿਕਾ ਨਾਲ ਰਹਿਣਾ ਚਾਹੁੰਦੇ ਹਨ। ਰਣਵੀਰ ਨੇ ਕਿਹਾ ਹੈ ਕਿ ਦੀਪਿਕਾ ਨੂੰ ਕਦੇ-ਕਦੇ ਘਬਰਾਹਟ ਹੁੰਦੀ ਹੈ। ਇਸ ਲਈ ਪੁੱਛਗਿੱਛ ਦੇ ਸਮੇਂ ਉਨ੍ਹਾਂ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ।

Get the latest update about NEWS IN PUNJABI, check out more about DRUGS CASE, TRUE SCOOP NEWS, RAKUL PREET SINGH & TRUE SCOOP PUNJABI

Like us on Facebook or follow us on Twitter for more updates.