ਬਾਲੀਵੁੱਡ ਦੀ ਸਸਤੀ 'ਕਿਮ ਕਾਰਦਸ਼ੀਆਂ' ਦੀਆਂ ਬੋਲਡ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੀ ਜਿਮ ਆਊਟਿੰਗ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ...

ਮੁੰਬਈ— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਆਪਣੀ ਜਿਮ ਆਊਟਿੰਗ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਉਹ ਇਕ ਵਾਰ ਫਿਰ ਜਿੰਮ ਦੇ ਬਾਹਰ ਦਿਖਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਸਕਿਨ ਕਲਰ ਦਾ ਬਾਡੀ ਸੂਟ ਪਾਇਆ ਸੀ। ਇਹ ਸੁਪੋਰਟਸ ਵਿਅਰ ਰੀਬਾਕ ਐਕਸ ਡੇਵਿਡ ਬੇਕਹਮ ਸੀਰੀਜ਼ ਹੈ। ਇਸ ਲੁੱਕ 'ਚ ਮਲਾਇਕਾ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ  'ਤੇ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਸਰਗੁਣ ਮਹਿਤਾ ਐਂਵੇ ਨਹੀਂ ਕਹਾਉਂਦੀ ਪਾਲੀਵੁੱਡ ਇੰਡਸਟਰੀ ਦੀ 'ਧੰਨ ਕੌਰ', ਇਹ ਹੈ ਸਬੂਤ

ਇਸ ਡਰੈੱਸ ਕਾਰਨ ਹੁਣ ਸੋਸ਼ਲ ਮੀਡੀਆ 'ਤੇ ਮਲਾਇਕਾ ਨੂੰ ਲੈ ਕੇ ਕਈ ਭੱਦੇ ਕੁਮੈਂਟਸ ਕੀਤੇ ਜਾ ਰਹੇ ਹਨ। ਟ੍ਰੋਲਰਸ ਨੇ ਉਨ੍ਹਾਂ ਨੂੰ ਸਸਤੀ ਕਿਮ ਕਾਰਦਸ਼ੀਆਂ ਕਹਿ ਦਿੱਤਾ। ਇਕ ਯੂਜ਼ਰ ਨੇ ਲਿਖਿਆ, ਹੁਣ ਤੱਕ ਦਾ ਸਭ ਤੋਂ ਘਟੀਆ ਆਊਟਫਿੱਟ। ਇਕ ਹੋਰ ਯੂਜ਼ਰ ਨੇ ਲਿਖਿਆ, ''ਬਹੁਤ ਬੇਸ਼ਰਮ, ਕੁਝ ਉਮਰ ਦਾ ਲਿਹਾਜ਼ ਕਰ ਲਓ। ਇਕ ਯੂਜ਼ਰ ਨੇ ਲਿਖਿਆ, ''ਬਾਲੀਵੁੱਡ ਦੀ ਵਜ੍ਹਾ ਕਰਕੇ ਅਸੀਂ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਭੁੱਲਦੇ ਜਾ ਰਹੇ ਹਨ।

ਹੌਟ ਫਿੱਗਰ ਨਾਲ ਮੁੜ ਚਰਚਾ 'ਚ ਮਲਾਇਕਾ, ਤਸਵੀਰਾਂ ਉਡਾ ਦੇਣਗੀਆਂ ਹੋਸ਼

ਜ਼ਿਕਰਯੋਗ ਹੈ ਕਿ 46 ਸਾਲਾ ਦੀ ਮਲਾਇਕਾ ਫਿਟਨੈੱਸ ਪ੍ਰੇਮੀ ਹੈ। ਉਹ ਜਿਮ 'ਚ ਵਰਕਆਊਟ ਤੋਂ ਇਲਾਵਾ ਯੋਗਾ ਵੀ ਕਰਦੀ ਹੈ। ਮਲਾਇਕਾ ਡਾਈਟ ਦਾ ਧਿਆਨ ਰੱਖਣ ਦੇ ਨਾਲ-ਨਾਲ ਫਿੱਟ ਰਹਿਣ ਲਈ ਆਊਟਡੋਰ ਸਪੋਰਟਸ ਖੇਡਦੀ ਹੈ। ਰੋਜ਼ਾਨਾ ਅੱਧੇ ਘੰਟਾ ਸਵੀਮਿੰਦ, ਸਾਈਕਲਿੰਗ ਅਤੇ ਜਾਗਿੰਗ ਵੀ ਕਰਦੀ ਹੈ। ਫਿਟਨੈੱਸ ਸ਼ੈਡਿਊਲ 'ਚ ਯੋਗਾ, ਡਾਂਸ, ਵੇਟ ਟ੍ਰੇਨਿੰਗ, ਕਿਕ ਬਾਕਸਿੰਗ ਵੀ ਸ਼ਾਮਲ ਹੈ। ਮਲਾਇਕਾ ਨੇ ਮੁੰਬਈ 'ਚ ਦੀਵਾ ਯੋਗਾ ਨਾਂ ਦਾ ਯੋਗਾ ਸਟੂਡੀਓ ਵੀ ਖੋਲ੍ਹਿਆ ਹੈ।

Get the latest update about Malaika Workout Outfits, check out more about Malaika Arora, Malaika Viral Pics, News In Punjabi & Gym Session

Like us on Facebook or follow us on Twitter for more updates.