ਡਰੱਗ ਕੇਸ 'ਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ!!

ਡਰੱਗਸ ਕੇਸ 'ਚ ਫਸੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਦੀਪਿਕਾ ਪਾਦੂਕੋਣ...

ਮੁੰਬਈ— ਡਰੱਗਸ ਕੇਸ 'ਚ ਫਸੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਦੀਪਿਕਾ ਪਾਦੂਕੋਣ ਉਸ ਵਟਸਐਪ ਗਰੁੱਪ ਦੀ ਐਡਮਿਨ ਸੀ, ਜਿਸ 'ਤੇ ਡਰੱਗਸ ਨੂੰ ਲੈ ਕੇ ਮੰਗ ਦੀ ਜਾਂਦੀ ਸੀ। ਖੁਦ ਦੀਪਿਕਾ ਨੇ ਸਾਲ 2017 'ਚ ਗਰੁੱਪ 'ਤੇ ਹੀ ਡਰੱਗਸ ਦੀ ਮੰਗ ਕੀਤੀ ਸੀ। ਇਸ ਗਰੁੱਪ 'ਚ ਜਯਾ ਸਾਹਾ ਅਤੇ ਕਰਿਸ਼ਮਾ ਵੀ ਮੌਜੂਦ ਸੀ। ਅਜਿਹੇ 'ਚ ਹੁਣ ਦੀਪਿਕਾ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦੱਸ ਦੇਈਏ ਕਿ ਕੱਲ੍ਹ ਸ਼ਨੀਵਾਰ ਨੂੰ ਐੱਨਸੀਬੀ ਦੇ ਸਾਹਮਣੇ ਦੀਪਿਕਾ ਪਾਦੂਕੋਣ ਪੁੱਛਗਿੱਛ ਲਈ ਹਾਜ਼ਰ ਹੋਵੇਗੀ। ਉੱਥੇ ਹੁਣ ਅਜਿਹੇ 'ਚ ਡਰੱਗਸ ਚੈਟ ਲੀ ਬਣਾਏ ਗਏ ਵ੍ਹਟਸਐਪ ਗਰੁੱਪ ਦੀ ਐਡਮਿਨ ਹੋਣ 'ਤੇ ਐਨਸੀਬੀ ਇਸ ਪਹਿਲੂ 'ਤੇ ਦੀਪਿਕਾ ਤੋਂ ਸਖ਼ਤ ਸਵਾਲ ਪੁੱਛ ਸਕਦੀ ਹੈ।

ਬਾਲੀਵੁੱਡ ਡਰੱਗ ਕੇਸ : ਅਭਿਨੇਤਰੀ ਰਕੁਲਪ੍ਰੀਤ ਸਿੰਘ ਤੋਂ NCB ਦੀ ਪੁੱਛਗਿੱਛ ਜਾਰੀ

ਦੱਸ ਦੇਈਏ ਕਿ ਕੱਲ੍ਹ ਦੀਪਿਕਾ ਗੋਆ ਤੋਂ ਮੁੰਬਈ ਪਹੁੰਚੀ ਸੀ। ਇਸ ਦੌਰਾਨ ਦੀਪਿਕਾ ਦੇ ਚਿਹਰੇ 'ਤੇ ਚਿੰਤਾ ਸਾਫ ਦਿਖਾਈ ਦੇ ਰਹੀ ਸੀ। ਉੱਥੇ ਡਰੱਗਸ ਕੇਸ 'ਚ ਐਨਸੀਬੀ ਵਲੋਂ ਸੰਮਨ ਮਿਲਦੇ ਹੀ ਦੀਪਿਕਾ ਨੇ ਕਰੀਬ 12 ਵਕੀਲਾਂ ਨਾਲ ਮੀਟਿੰਗ ਵੀ ਕੀਤੀ। ਉੱਥੇ ਹੁਣ ਦੇਖਣਾ ਇਹ ਹੋਵੇਗਾ ਕਿ ਕੱਲ੍ਹ ਸ਼ਨੀਵਾਰ ਨੂੰ ਐੱਨਸੀਬੀ ਦੇ ਸਾਹਮਣੇ ਦੀਪਿਕਾ ਕਿਵੇਂ ਸਾਹਮਣਾ ਕਰਦੀ ਹੈ।

Get the latest update about TRUE SCOOP NEWS, check out more about DEEPIKA PADUKONE DRUGS CHAT RAKULPREET SINGH BOLLYWOOD DRUGS CASE TRUE SCOOP PUNJABI & DRUG GROUP ADMIN

Like us on Facebook or follow us on Twitter for more updates.