ਪ੍ਰਿਅੰਕਾ ਚੋਪੜਾ ਨੇ WHO ਚੀਫ ਤੋਂ ਪੁੱਛਿਆ- ਕੀ ਹਵਾ ਰਾਹੀਂ ਫੈਲਦਾ ਹੈ ਕੋਰੋਨਾਵਾਇਰਸ ? ਤਾਂ ਮਿਲਿਆ ਇਹ ਜਵਾਬ ...

ਪੂਰੀ ਦੁਨੀਆਂ ਜਿੱਥੇ ਅੱਜ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੈ, ਉੱਥੇ ਹੀ ਪੀ. ਐੱਮ. ਮੋਦੀ ਨੇ ਭਾਰਤ ...

ਨਵੀਂ ਦਿੱਲੀ — ਪੂਰੀ ਦੁਨੀਆਂ ਜਿੱਥੇ ਅੱਜ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੈ, ਉੱਥੇ ਹੀ ਪੀ. ਐੱਮ. ਮੋਦੀ ਨੇ ਭਾਰਤ 'ਚ 21 ਦਿਨ ਦਾ ਲਾਕਡਾਊਨ ਕਰਨ ਦਾ ਹੁਕਮ ਦਿੱਤਾ ਹੈ। ਇਸ ਖਤਰਨਾਕ ਕੋਰੋਨਾਵਾਇਰਸ ਨਾਲ ਹੁਣ ਤੱਕ ਦੇਸ਼ 'ਚ 11 ਜਾਨਾਂ ਜਾ ਚੁੱਕੀਆਂ ਹਨ। ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਕੋਰਨਾਵਾਇਰਸ ਨੂੰ ਲੈ ਕੇ ਲੋਕਾਂ ਦੇ ਵਹਿਮਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਅਦਾਕਾਰਾ ਪ੍ਰਿਅੰਕਾ ਚੋਪੜਾ ਹਾਲ ਹੀ 'ਚ ਆਪਣੇ ਪਤੀ ਨਿੱਕ ਜੋਨਾਸ ਨਾਲ ਡਬਲਯੂ. ਐੱਚ. ਓ. ਦੇ ਡਾਕਟਰਸ ਨਾਲ ਇੰਸਟਾਗ੍ਰਾਮ ਲਾਈਵ 'ਤੇ ਆਈ। ਇਸ ਦੌਰਾਨ ਉਨ੍ਹਾਂ ਨੇ ਫੈਨਜ਼ ਦੁਆਰਾ ਪੁੱਛੇ ਗਏ ਸਵਾਲਾਂ ਨੂੰ ਡਾਕਟਰਸ ਦੇ ਸਾਹਮਣੇ ਰੱਖਿਆ। ਡਾਕਟਰਸ ਨੇ ਵੀ ਲੋਕਾਂ ਦੇ ਵਹਿਮਾਂ ਨੂੰ ਦੂਰ ਕਰਦੇ ਹੋਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ।

 

 
 
 
 
 
 
 
 
 
 
 
 
 
 

and right now we’re all searching for clarity. My friends at @WHO and @glblctzn graciously brought the doctors working on the front lines here to give us answers straight from the experts. Please take some time to watch my IG Live with Dr. Tedros (General-Director at W.H.O.) and Dr. Maria Van Kerkhove (Technical Lead for Covid-19) from @WHO, who answered some questions that so many of you sent in. Guys, let’s make it our duty to donate to @WHO and stand in solidarity to help flatten the curve (link is up in my bio 👆🏽) and please tag your friends and family below who are looking for answers and action steps 🙏 Thank you so much Dr. Tedros and Dr. Maria for taking the time, and thank you @glblctzn for everything you do. Everyone please be responsible, stay home and stay safe ❤️ #Covid19 #Coronavirus #WorldHealthOrganization

A post shared by Priyanka Chopra Jonas (@priyankachopra) on Mar 24, 2020 at 5:50pm PDT

ਸ਼ਰਲਿਨ ਚੋਪੜਾ ਦਾ ਇਹ Hot Yoga ਦੇਖ ਤੁਸੀਂ ਵੀ ਰਹਿ ਜਾਓਗੇ ਦੰਗ, ਵੀਡੀਓ ਵਾਇਰਲ

ਦੱਸ ਦੱਈਏ ਕਿ ਪ੍ਰਿਅੰਕਾ ਚੋਪੜਾ ਦੇ ਇਸ 45 ਮਿੰਟ ਦੇ ਸੈਸ਼ਨ 'ਚ 45 ਹਜ਼ਾਰ ਫੈਨਜ਼ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰਿਅੰਕਾ ਚੋਪੜਾ ਨੇ ਡਬਲਯੂ. ਐੱਚ. ਓ. ਦੇ ਡਾਕਟਰਸ ਟਡੇਰੋਸ ਅਤੇ ਡਾਕਟਰ ਮਾਰੀਆ ਵੇਨ ਕਰਖੋਵ ਤੋਂ ਪੁੱਛਿਆ ਕਿ ਕੀ ਇਹ ਵਾਇਰਸ ਹਵਾ ਰਾਹੀਂ ਫੈਲਦਾ ਹੈ। ਇਸ 'ਤੇ ਡਾਕਟਰ ਨੇ ਕਿਹਾ ਕਿ ਨਹੀਂ ਇਹ ਵਾਇਰਸ ਹਵਾ ਨਾਲ ਨਹੀਂ ਫੈਸਦਾ, ਬਲਕਿ ਜੇਕਰ ਖੰਘਣ ਜਾਂ ਛਿੱਕਣ ਸਮ ੇਂ ਤੁਹਾਡੇ ਮੁੰਹ ਜਾਂ ਨਾਕ ਤੋਂ ਜੋ ਪਾਣੀ ਦੀਆਂ ਛਿੱਟਾਂ ਨਿੱਕਲਦੀਆਂ ਹਨ। ਉਸ ਨਾਲ ਵਾਇਰਸ ਫੈਲਦਾ ਹੈ। ਕੋਰੋਨਾਵਾਇਰਸ ਖਾਣ ਨਾਲ ਵੀ ਨਹੀਂ ਫੈਲਦਾ, ਜੇਕਰ ਤੁਸੀਂ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੌਵੋ। ਉਸ ਤੋਂ ਬਾਅਦ ਤੁਸੀਂ ਉਸ ਜਗ੍ਹਾਂ ਨੂੰ ਵੀ ਛੂੰਹਦੇ ਹੋ, ਜਿੱਥੇ ਵਾਇਰਸ ਦੀਆਂ ਬੂੰਦਾਂ ਪਈਆਂ ਹੋਣ ਤਾਂ ਇਹ ਕੰਮ ਪ੍ਰਭਾਵ ਪਾਵੇਗਾ।

ਸ਼ਾਹਰੁਖ ਖਾਨ ਨੇ ਕੋਰੋਨਾਵਇਰਸ 'ਤੇ ਬਣਾਈ ਫਿਲਮ, ਦੱਸਿਆ ਇਸ ਤਰ੍ਹਾਂ ਦਾ ਹੁੰਦਾ ਹੈ ਮਰੀਜ਼, ਵੀਡੀਓ ਵਾਇਰਲ

ਡਬਲਯੂ. ਐੱਚ. ਓ. ਦੇ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਸਿਰਫ ਨੱਕ ਬਹਿਣਾ ਕੋਰੋਨਾਵਾਇਰਸ ਦਾ ਲੱਛਣ ਨਹੀਂ ਹੈ, ਬਲਕਿ ਚਾਈਨਾ 'ਚ 09 ਫੀਸਦੀ ਲੋਕਾਂ 'ਚ ਇਹ ਦੇਖਿਆ ਗਿਆ ਕਿ ਜਿਸ ਨੂੰ ਵੀ ਇਹ ਵਾਇਰਸ ਹੋਇਆ ਹੈ, ਉਸ ਨੂੰ ਜ਼ੁਕਾਮ ਦੇ ਨਾਲ-ਨਾਲ ਤੇਜ਼ ਬੁਖਾਰ ਅਤੇ ਸੁੱਖੀ ਖਾਂਸੀ ਵੀ ਸੀ। ਦੱਸ ਦੱਈਏ ਕਿ ਭਾਰਤ 'ਚ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਸੰਖਿਆਂ 562 ਹੋ ਗਈ ਹੈ, ਜਿਨ੍ਹਾਂ 'ਚ 11 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਕੋਰੋਨਾ ਕਾਰਨ Girlfriend ਨੂੰ ਨਾ ਮਿਲ ਸਕਣ 'ਤੇ ਇਸ ਆਸ਼ਕ ਨੇ ਕੱਢਿਆ ਗਾਣਾ, ਵੀਡੀਓ ਹੋਈ ਵਾਇਰਲ

Get the latest update about Answer NO, check out more about Bollywood Priyanka Chopra, Entertainment News, True Scoop News & News In Punjabi

Like us on Facebook or follow us on Twitter for more updates.