ਚੈਲੰਜਰ ਦੇ ਰੂਪ 'ਚ ਬਿੱਗ ਬੌਸ 14 ਦੇ ਘਰ 'ਚ ਐਂਟਰੀ ਲੈਣ ਤੋਂ ਬਾਅਦ ਹੀ ਰਾਖੀ ਸਾਵੰਤ ਛਾਈ ਹੋਈ ਹੈ। ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਆਏ ਦਿਨ ਬਿੱਗ ਬੌਸ ਦੇ ਘਰ 'ਚ ਕੋਈ ਨਾ ਕੋਈ ਤਮਾਸ਼ਾ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਬਿੱਗ ਬੌਸ 14 ਦੇ ਕੰਟੈਸਟੈਂਟ ਅਭਿਨਵ ਸ਼ੁਕਲਾ ਦੇ ਕੈਰੇਕਟਰ 'ਤੇ ਸਵਾਲ ਚੁੱਕੇ ਸਨ। ਜਿਸ ਤੋਂ ਬਾਅਦ ਉਹ ਘਰ ਵਾਲਿਆਂ 'ਤੇ ਨਿਸ਼ਾਨਾ ਬਣੀ ਹੋਈ ਹੈ।
ਹੁਣ ਵੀਕੈਂਡ ਦੇ ਵਾਰ 'ਤੇ ਵੀ ਅਦਾਕਾਰ ਤੇ ਬਿੱਗ ਬੌਸ ਦੇ ਹੋਸਟ ਸਲਮਾਨ ਖ਼ਾਨ ਰਾਖੀ ਸਾਵੰਤ ਦੀ ਕਲਾਸ ਲਾਉਣ ਵਾਲੇ ਹਨ। ਇੰਨਾ ਹੀ ਨਹੀਂ, ਸਲਮਾਨ ਖ਼ਾਨ ਨੇ ਰਾਖੀ ਦੀ ਇਨ੍ਹਾਂ ਹਰਕਤਾਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਹਨ ਕਿ ਜੇ ਉਹ ਆਪਣੀ ਹਰਕਤਾਂ ਨੂੰ ਕਾਬੂ ਨਹੀਂ ਕਰ ਸਕਦੀ ਹੈ ਤਾਂ ਉਹ ਇਸ ਸ਼ੋਅ ਨੂੰ ਛੱਡ ਕੇ ਜਾ ਸਕਦੀ ਹੈ। ਇਸ ਤੋਂ ਬਾਅਦ ਸਲਮਾਨ ਰਾਖੀ ਸਾਵੰਤ ਲਈ ਬਿੱਗ ਬੌਸ 14 ਦਾ ਮੁੱਖ ਦਵਾਰ ਵੀ ਖੋਲ੍ਹ ਦੇਣਗੇ।
ਇਸ ਸਾਰੇ ਡਰਾਮੇ ਵਿਚਕਾਰ ਰਾਖੀ ਸਾਵੰਤ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, 'ਰਾਖੀ ਨੂੰ ਬਿੱਗ ਬੌਸ 14 ਦਾ ਸ਼ੋਅ ਛੱਡ ਦੇਣਾ ਚਾਹੀਦਾ। ਮੈਂ ਰਾਖੀ ਨੂੰ ਇਸ ਹਾਲ 'ਚ ਨਹੀਂ ਦੇਖ ਸਕਦੀ। ਉੱਥੇ ਉਨ੍ਹਾਂ ਦਾ ਭਰਾ ਰਾਕੇਸ਼ ਨੇ ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਮੇਰੀ ਭੈਣ ਆਪਣੀ ਹੱਦ 'ਚ ਹੀ ਹੈ। ਉਨ੍ਹਾਂ ਨੇ ਕੋਈ ਲਾਈਨ ਕ੍ਰਾਸ ਨਹੀਂ ਕੀਤੀ ਹੈ। ਜੋ ਕੁਝ ਵੀ ਹੋਇਆ ਉਹ ਨਹੀਂ ਹੋਣਾ ਚਾਹੀਦਾ। ਰੂਬੀਨਾ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਮੇਰੀ ਭੈਣ ਨਾਲ ਇਸ ਤਰ੍ਹਾਂ ਲੜੇ। ਉਹ ਤਾਂ ਬਸ ਆਡਿਅੰਨਸ ਦਾ ਮਨੋਰੰਜਨ ਕਰ ਰਹੀ ਹੈ। ਰੂਬੀਨਾ ਨੂੰ ਤਾਂ ਉਨ੍ਹਾਂ ਦੀਆਂ ਹਰਕਤਾਂ ਲਈ ਘਰੋਂ ਬੇਘਰ ਕਰ ਦੇਣਾ ਚਾਹੀਦਾ।