ਮਸ਼ਹੂਰ ਰੈਪਰ ਬਾਦਸ਼ਾਹ ਦੀ ਕਾਰ ਦਾ ਹੋਇਆ ਐਕਸੀਡੈਂਟ, ਵਾਲ-ਵਾਲ ਬਚੀ ਜਾਨ

ਬਾਲੀਵੁੱਡ 'ਚ ਆਪਣੇ ਰੈਪ ਅਤੇ ਪਲੇਅਬੈਕ ਸਿੰਗਰ ਨਾਲ ਲੋਕਾਂ ਦੇ ਦਿਲਾਂ 'ਚ ...

ਰਾਜਪੁਰਾ — ਬਾਲੀਵੁੱਡ 'ਚ ਆਪਣੇ ਰੈਪ ਅਤੇ ਪਲੇਅਬੈਕ ਸਿੰਗਰ ਨਾਲ ਲੋਕਾਂ ਦੇ ਦਿਲਾਂ 'ਚ ਰਾਜ ਕਰਨ ਵਾਲੇ ਰੈਪਰ ਬਾਦਸ਼ਾਹ ਦਾ ਐਕਸੀਡੈਂਟ ਹੋ ਗਿਆ। ਦੱਸ ਦੱਈਏ ਕਿ ਲੁਧਿਆਣਾ 'ਚ ਨੈਸ਼ਨਲ ਹਾਈਵੇਅ ਰਾਜਪੁਰਾ-ਸਰਹੰਦ ਬਾਈਪਾਸ ਨੇੜੇ ਉਨ੍ਹਾਂ ਦਾ ਐਕਸੀਡੈਂਟ ਹੋਇਆ।ਇਸ ਹਾਦਸੇ 'ਚ ਬਾਦਸ਼ਾਹ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।ਉਹ ਵਾਲ-ਵਾਲ ਬੱਚ ਗਏ।

ਵਿਆਹ ਦੇ ਬੰਧਨ 'ਚ ਬੱਝੇ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ, ਤਸਵੀਰਾਂ ਵਾਇਰਲ

ਜਾਣਕਾਰੀ ਅਨੁਸਾਰ ਇਹ ਹਾਦਸਾ ਐਤਵਾਰ ਨੂੰ ਹੋਇਆ।ਜਦੋਂ ਹਾਦਸਾ ਵਾਪਰਿਆ ਉਦੋਂ ਸੰਘਣੀ ਧੁੰਦ ਛਾਈ ਹੋਈ ਸੀ। ਇਸ ਦੌਰਾਨ ਲਗਭਗ 36 ਗੱਡੀਆਂ ਆਪਸ 'ਚ ਭਿੜ ਗਈਆਂ।ਸਹਰਿੰਦ ਬਾਈਪਾਸ ਨੇੜੇ ਲਾਈਟਾਂ ਅਤੇ ਕੋਈ ਸਾਈਨ ਬੋਰਡ ਨਾ ਹੋਣ ਕਾਰਨ ਪੁਲ ਦੇ ਸਲੈਬ 'ਤੇ ਬਾਦਸ਼ਾਹ ਦੀ ਗੱਡੀ ਚੜ੍ਹ ਗਈ ਅਤੇ ਹਾਦਸਾਗ੍ਰਸਤ ਹੋ ਗਈ।ਦੱਸ ਦੱਈਏ ਕਿ ਰਾਜਪੁਰਾ-ਸਰਹਿੰਦ ਬਾਈਪਾਸ 'ਤੇ ਪੁੱਲ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ।ਇਹ ਹਾਦਸਾ ਉਸਾਰੀ ਕਾਰਜ ਲਈ ਬਾਈਪਾਸ ਨੇੜੇ ਸੀਮਿੰਟ ਅਤੇ ਸੜਕ ਦੇ ਨਿਰਮਾਣ ਕਾਰਜਾਂ 'ਚ ਵਰਤੇ ਜਾਣ ਵਾਲੀਆਂ ਕੁਝ ਸਲੈਬਾਂ ਕਾਰਨ ਹੋਇਆ।ਹਾਦਸੇ ਮਗਰੋਂ ਕਾਰ ਦਾ ਬੋਨਟ ਖੁੱਲ੍ਹ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

 

Get the latest update about Ludhiana National Highway, check out more about Bollywood News, Bollywood, Car & News In Punjabi

Like us on Facebook or follow us on Twitter for more updates.