ਡਰੱਗ ਮਾਮਲੇ 'ਚ ਰੀਆ ਚਕਰਵਰਤੀ ਨੂੰ ਲੈ ਕੇ 28 ਦਿਨਾਂ ਬਾਅਦ ਆਈ ਵੱਡੀ ਖ਼ਬਰ!!

ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗ ਮਾਮਲੇ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰੀਆ ਚਕਰਵਰਤੀ...

ਮੁੰਬਈ— ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗ ਮਾਮਲੇ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰੀਆ ਚਕਰਵਰਤੀ ਨੂੰ ਡਰੱਗ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ। 28 ਦਿਨਾਂ ਬਾਅਦ ਰੀਆ ਨੂੰ ਬਾਂਬੇ ਹਾਈਕੋਰਟ ਵਲੋਂ ਜ਼ਮਾਨਤ ਮਿਲ ਗਈ ਹੈ। 1 ਲੱਖ (ਮੁਚਕਲੇ) ਬੇਲ ਬੌਂਡ 'ਤੇ ਰੀਆ ਨੂੰ ਇਹ ਜ਼ਮਾਨਤ ਮਿਲੀ ਹੈ। ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੋਰਟ ਨੇ ਪਿਛਲੇ ਹਫਤੇ ਫੈਸਲਾ ਰਿਜ਼ਰਵ ਰੱਖ ਲਿਆ ਸੀ। ਲਗਭਗ ਇਕ ਮਹੀਨੇ ਤੋਂ ਜੇਲ੍ਹ 'ਚ ਬੰਦ ਰੀਆ ਨੇ ਲੋਅਰ ਕੋਰਟ ਤੋਂ 2 ਵਾਰ ਅਰਜ਼ੀ ਖਾਰਿਜ ਹੋਣ ਤੋਂ ਬਾਅਦ ਹਾਈ ਕੋਰਟ 'ਚ ਅਪੀਲ ਕੀਤੀ ਸੀ। ਓਧਰ ਸੈਸ਼ਨ ਕੋਰਟ ਨੇ ਮੰਗਲਵਾਰ ਨੂੰ ਰੀਆ ਦੀ ਜੂਡੀਸ਼ੀਅਲ ਕਸਟੱਡੀ 14 ਦਿਨ ਹੋਰ ਭਾਵ 20 ਅਕਤੂਬਰ ਤੱਕ ਵਧਾ ਦਿੱਤੀ। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਸਿਲਸਿਲੇ 'ਚ ਸਾਹਮਣੇ ਆਏ ਡਰੱਗ ਕੇਸ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ) ਨੇ 8 ਸਤੰਬਰ ਨੂੰ ਰੀਆ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਭਾਏਖਲਾ ਜੇਲ੍ਹ 'ਚ ਰੱਖਿਆ ਗਿਆ ਹੈ। ਉੱਥੇ ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਨੂੰ ਵੀ ਬਾਂਬੇ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਬਦੁੱਲ ਬਾਸਿਕ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ।

ਐੱਨ.ਸੀ.ਬੀ ਨੇ ਕਿਹਾ ਸੀ— ਰੀਆ ਡਰੱਗਸ ਸਿੰਡੀਕੇਟ ਦੀ ਐਕਟਿਵ ਮੈਂਬਰ
ਐੱਨ.ਸੀ.ਬੀ ਨੇ ਰੀਆ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ। ਜਾਂਚ ਏਜੰਸੀ ਨੇ ਕੋਰਟ 'ਚ ਦਿੱਤੇ ਐਫੀਡੇਵਿਟ 'ਚ ਕਿਹਾ ਸੀ ਕਿ ਰੀਆ ਅਤੇ ਸ਼ੌਵਿਕ ਡਰੱਗ ਸਿੰਡੀਕੇਟ ਦੇ ਐਕਟਿਵ ਮੈਂਬਰ ਹੈ ਅਤੇ ਕਈ ਹਾਈ ਸੋਸਾਇਟੀ ਲੋਕਾਂ ਅਤੇ ਡਰੱਗਸ ਸਪਲਾਇਰਸ ਨਾਲ ਜੁੜੇ ਹਨ। ਇਨ੍ਹਾਂ 'ਤੇ ਧਾਰਾ 27ਏ ਲਗਾਈ ਗਈ ਹੈ, ਇਸ ਲਈ ਇਨ੍ਹਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਐੱਨ.ਸੀ.ਬੀ ਨੇ ਕਿਹਾ ਕਿ ਰੀਆ ਨੇ ਡਰੱਸ ਖਰੀਦਣ ਦੀ ਗੱਲ੍ਹ ਕਬੂਲ ਕੀਤੀ ਹੈ। ਉਨ੍ਹਾਂ ਨੇ ਮੰਨਿਆ ਕਿ ਡਰੱਗਸ ਖਰੀਦਣ ਲਈ ਮਿਰਾਂਡਾ, ਦੀਪੇਸ਼ ਸਾਵੰਤ ਅਤੇ ਸ਼ੌਵਿਕ ਨੂੰ ਕਿਹਾ ਸੀ।

ਰੀਆ ਦੇ ਵਰੀਲ ਦੀ ਦਲੀਲ— ਸੁਸ਼ਾਂਤ ਪਹਿਲਾਂ ਤੋਂ ਡਰੱਗਸ ਲੈਂਦੇ ਸਨ
ਅਭਿਨੇਤਰੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਅਦਾਲਤ 'ਚ ਕਿਹਾ ਸੀ ਕਿ ਰੀਆ ਦੇ ਸੁਸ਼ਾਂਤ ਦੀ ਲਾਈਫ 'ਚ ਆਉਣ ਤੋਂ ਪਹਿਲਾਂ ਹੀ ਉਹ ਡਰੱਗਸ ਲੈਂਦੇ ਸਨ। ਸੁਸ਼ਾਂਤ ਨੂੰ ਡਰੱਗ ਲੈਣ ਦੀ ਆਦਤ ਸੀ। ਇਹ ਗੱਲ੍ਹ 3 ਅਭਿਨੇਤਰੀਆਂ ਵੀ ਕਹਿ ਚੁੱਕੀਆਂ ਹਨ। ਰੀਆ ਵਾਂਗ ਹੀ ਸ਼ਰਧਾ ਕਪੂਰ ਅਤੇ ਸਾਰਾ ਅਲੀ ਖਾਨ ਨੇ ਕਿਹਾ ਹੈ ਕਿ ਸੁਸ਼ਾਂਤ 2019 ਤੋਂ ਪਹਿਲਾਂ ਡਰੱਗ ਲੈਂਦੇ ਹੁੰਦੇ ਸਨ।

Get the latest update about True Scoop Punjabi, check out more about Rhea Chakraborty Bail, NCB, Bollywood News & Rhea Chakraborty

Like us on Facebook or follow us on Twitter for more updates.