ਸਿੱਧੂ ਮੂਸੇਵਾਲਾ ਦੇ SYL 'ਤੇ ਵਿਵਾਦ ਬਾਰੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਦਿੱਤਾ ਵੱਡਾ ਬਿਆਨ

ਸਿੱਧੂ ਮੂਸੇਵਾਲਾ ਨੇ ਇਸ ਗੀਤ 'ਚ ਪੰਜਾਬ ਹਰਿਆਣਾ 'ਚ ਛਿੜੇ ਸਤਲੁਜ ਯਮੁਨਾ ਵਿਵਾਦ ਨੂੰ ਉਜਾਗਰ ਕੀਤਾ ਹੈ। ਜਿਸ ਤੇ ਵੱਖ ਵੱਖ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਮੂਸੇਵਾਲਾ ਦੇ SYL 'ਤੇ ਵਿਵਾਦਾਂ 'ਚ ਮੁੱਕੇਬਾਜ਼ ਵਜਿੰਦਰ ਸਿੰਘ ਨੇ ਵੱਡਾ ਬਿਆਨ ਦੇਂਦੀਆਂ ਸਿੱਧੂ ਦੇ ਇਸ ਗੀਤ ਦੇ ਬੋਲਾ ਦਾ ਸਮਰਥਨ ਕੀਤਾ ਹੈ...

ਪੰਜਾਬ ਦੇ ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਅਕਸਰ ਹੀ ਵਿਵਾਦ 'ਚ ਰਹੇ ਹਨ। ਹੁਣ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਉਸ ਦਾ ਗੀਤ SYL ਵੀ ਚਰਚਾ 'ਚ ਆ ਗਿਆ ਹੈ। ਸਿੱਧੂ ਮੂਸੇਵਾਲਾ ਨੇ ਇਸ ਗੀਤ 'ਚ ਪੰਜਾਬ ਹਰਿਆਣਾ 'ਚ ਛਿੜੇ ਸਤਲੁਜ ਯਮੁਨਾ ਵਿਵਾਦ ਨੂੰ ਉਜਾਗਰ ਕੀਤਾ ਹੈ। ਜਿਸ ਤੇ ਵੱਖ ਵੱਖ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਮੂਸੇਵਾਲਾ ਦੇ SYL 'ਤੇ ਵਿਵਾਦਾਂ 'ਚ ਮੁੱਕੇਬਾਜ਼ ਵਜਿੰਦਰ ਸਿੰਘ ਨੇ ਵੱਡਾ ਬਿਆਨ ਦੇਂਦੀਆਂ ਸਿੱਧੂ ਦੇ ਇਸ ਗੀਤ ਦੇ ਬੋਲਾ ਦਾ ਸਮਰਥਨ ਕੀਤਾ ਹੈ। 
ਹਰਿਆਣਾ ਦੇ ਮੁੱਕੇਬਾਜ਼ ਅਤੇ ਕਾਂਗਰਸ ਆਗੂ ਵਿਜੇਂਦਰ ਸਿੰਘ ਨੇ ਗੀਤ ਦੀ ਵਕਾਲਤ ਕੀਤੀ ਹੈ। ਵਿਜੇਂਦਰ ਸਿੰਘ ਦੇ ਫੇਸਬੁਕ ਤੇ ਲਿਖਿਆ ਹੈ ਕਿ ਮੂਸੇਵਾਲਾ ਨੇ ਕੁਝ ਵੀ ਗਲਤ ਨਹੀਂ ਕਿਹਾ ਹੈ। ਵਜਿੰਦਰ ਨੇ ਆਪਣੀ ਪੋਸਟ 'ਚ ਲਿਖਿਆ ਕਿ ਸਿੱਧੂ ਦੇ ਗੀਤਾਂ ਦੇ ਅਸਲ ਮਤਲਬ ਸਮਝਣਾ ਚਾਹੀਦਾ ਹੈ। ਗੀਤ 'ਚ ਪਰਿਵਾਰ ਪੰਜਾਬ, ਹਿਮਾਚਲ, ਹਰਿਆਣਾ ਨੂੰ ਜੋੜਨ ਦੀ ਗੱਲ ਕਈ ਗਈ ਹੈ। ਅੰਤ ਉਨ੍ਹਾਂ ਕਿਹਾ ਕਿ ਇਸ ਗਾਣੇ 'ਚ ਉਨ੍ਹਾਂ ਲੋਕਾਂ ਨੂੰ ਹੀ ਜਲਣ ਹੋ ਰਹੀ ਹੈ , ਜੋ ਲੋਕਾਂ ਨੂੰ ਪੰਜਾਬ, ਹਰਿਆਣਾ, ਰਾਜਸਥਾਨ,ਯੂਪੀ ਦੇ ਕਿਸਾਨਾਂ 'ਚ ਅੱਤਵਾਦ ਦਿੱਖਦਾ ਹੈ।

Get the latest update about SYL song, check out more about sidhu mose wala syl, boxer vijender singh, sidhu song syl & boxer vijender sing on syl

Like us on Facebook or follow us on Twitter for more updates.