ਜਲੰਧਰ: ਪ੍ਰੇਮੀ ਨੇ ਲੜਕੀ ਦੇ ਘਰ ਦੇ ਬਾਹਰ ਜਾ ਕੇ ਖੁਦ ਨੂੰ ਲਾਈ ਅੱਗ, ਹੋਈ ਮੌਤ

ਜਲੰਧਰ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੀਤਾ ਕਲੋਨੀ...

ਜਲੰਧਰ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੀਤਾ ਕਲੋਨੀ ਵਿਚ ਬੁੱਧਵਾਰ ਦੇਰ ਸ਼ਾਮ ਨੌਜਵਾਨ ਨੇ ਇਕ ਕੁੜੀ ਦੇ ਘਰ ਜਾ ਕੇ ਆਪਣੇ-ਆਪ ਨੂੰ ਅੱਗ ਲਗਾ ਲਈ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਦੀਪਕ ਕੁਮਾਰ ਨਿਵਾਸੀ ਕਾਸ਼ੀ ਨਗਰ, ਭਾਰਗਵ ਕੈਂਪ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਮੁੰਡੇ ਦੇ ਭਰੇ, ਪਿਤਾ ਅਤੇ ਹੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਦੀਪਕ ਕੁਮਾਰ ਦੀ ਇਕ ਕੁੜੀ ਨਾਲ ਦੋਸਤੀ ਸੀ। ਕੱਲ ਉਹ ਉਕਤ ਕੁੜੀ ਦੇ ਘਰ ਗਿਆ, ਜਿੱਥੇ ਉਸ ਨੇ ਖੁਦ ਉੱਤੇ ਤੇਲ ਪਾ ਕੇ ਅੱਗ ਲਗਾ ਲਈ। ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਵਿਚ ਇਲਾਜ ਦੌਰਾਨ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ-ਮੁਟਿਆਰ ਇਕ-ਦੂਜੇ ਨੂੰ ਪਿਆਰ ਕਰਦੇ ਸਨ ਪਰ ਮੁੰਡੇ ਵਾਲਿਆਂ ਨੇ ਦੀਪਕ ਨੂੰ ਕਾਫ਼ੀ ਧਮਕਾਇਆ, ਜਿਸ ਦੇ ਬਾਅਦ ਉਸ ਨੇ ਇਹ ਕਦਮ ਉਠਾ ਲਿਆ।

ਥਾਨਾ ਭਾਰਗਵ ਕੈਂਪ ਦੇ ਐਸ.ਏਚ.ਓ. ਭਗਵੰਤ ਕੁਮਾਰ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਵੀਡੀਓ ਬਣਾਇਆ, ਜਿਸ ਵਿਚ ਉਹ ਖੁਦਕੁਸ਼ੀ ਕਰਨ ਦੀ ਗੱਲ ਕਰ ਰਿਹਾ ਹੈ। ਪੁਲਸ ਨੇ ਦੀਪਕ ਦੀ ਮਾਂ ਦੇ ਬਿਆਨਾਂ ਉੱਤੇ ਕੇਸ ਦਰਜ ਕੀਤਾ ਹੈ। ਉਸ ਦੀ ਮਾਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਉੱਤੇ ਮੁੰਡੇ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।

Get the latest update about suicide, check out more about jalandhar, boyfreind & girfreind

Like us on Facebook or follow us on Twitter for more updates.