ਬੈਂਗਲੁਰੂ :- ਦੇਸ਼ 'ਚ ਔਰਤਾਂ ਖਿਲਾਫ ਹੋ ਰਹੇ ਅਤਿਆਚਾਰਾਂ 'ਚ ਹਰ ਦਿਨ ਵਾਧਾ ਹੋ ਰਿਹਾ ਹੈ। ਬੈਂਗਲੁਰੂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ 23 ਸਾਲਾਂ ਕੁੜੀ ਤੇ ਪ੍ਰੇਮੀ ਵਲੋਂ ਤੇਜ਼ਾਬ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਕੁੜੀ ਦੀ ਹਾਲਤ ਕਾਫੀ ਗੰਭੀਰ ਹੋ ਗਈ ਤੇ ਐਮਰਜੈਂਸੀ 'ਚ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਿਕ ਤੇਜ਼ਾਬ ਸੁੱਟਣ ਵਾਲਾ ਮੁੰਡਾ ਉਸ ਕੁੜੀ ਦਾ ਪ੍ਰੇਮੀ ਸੀ। ਇਹ ਘਟਨਾ ਸੁਨਕਦਾਕੱਟੇ 'ਚ ਮੁਥੂਟ ਫਿਨਕਾਰਪ ਦੇ ਦਫਤਰ ਦੇ ਕੋਲ ਵਾਪਰੀ। ਇਸ ਘਟਨਾ ਤੋਂ ਬਾਅਦ ਕਾਮਾਕਸ਼ੀਪਾਲਿਆ ਪੁਲਿਸ ਮੌਕੇ 'ਤੇ ਪਹੁੰਚੀ ਤੇ ਕੁੜੀ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਫਰਾਰ ਹੋਏ ਦੋਸ਼ੀ ਨਾਗੇਸ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਜਦੋਂ ਕੁੜੀ ਕੰਮ 'ਤੇ ਜਾ ਰਹੀ ਸੀ ਤਾਂ ਪਹਿਲਾਂ ਨਾਗੇਸ਼ ਨੇ ਪੀੜਤਾ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਉਸ 'ਤੇ ਤੇਜ਼ਾਬ ਪਾ ਦਿੱਤਾ। ਜਾਣਕਰੀ ਮੁਤਾਬਿਕ ਨਾਗੇਸ਼ ਨੇ ਪੀੜਤਾ ਨੂੰ ਆਪਣੇ ਨਾਲ ਪਿਆਰ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਉਸਨੇ ਉਸਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਅਤੇ ਤੇਜ਼ਾਬ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ।
Get the latest update about BOYFRIEND THROW ACID ON 23 YEARS OLD GIRL, check out more about ACI ATTACK & ACID ATTACK IN BANGLURU
Like us on Facebook or follow us on Twitter for more updates.