ਬ੍ਰੇਨ ਡੈੱਡ ਦੁਕਾਨਦਾਰ ਨੇ 2 ਮਰੀਜ਼ਾ ਨੂੰ ਦਿੱਤੀ ਜਿੰਦਗੀ ਦੀ ਸੌਗਾਤ, ਕਿਡਨੀ ਤੇ ਲੀਵਰ ਹੋਇਆ ਟਰਾਂਸਪਲਾਂਟ

ਮੱਧ ਪ੍ਰਦੇਸ਼ ਦੇ ਇੰਦੌਰ 'ਚ 52 ਸਾਲਾ ਦੁਕਾਨਦਾਰ ਦੀ ਮੌਤ ਤੋਂ ਬਾਅਦ ਅੰਗਦਾਨ ਨੇ ਦੋ ਜਾਨਾਂ ਬਚਾਉਣ ਦਾ ਰਾਹ ਖੋਲ੍ਹ ਦਿੱਤਾ ਹੈ। ਮ੍ਰਿਤਕ ਦੀ ਇੱਕ ਕਿਡਨੀ ਅਤੇ ਇੱਕ ਲੀਵਰ ਦੋ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ...

ਅਕਸਰ ਕਿਹਾ ਜਾਂਦਾ ਹੈ ਜਦੋਂ ਕੋਈ ਇਨਸਾਨ ਤੁਹਾਡੀ ਮੁਸੀਬਤ 'ਚ ਮਦਦ ਕਰਦਾ ਹੈ ਤਾਂ ਉਹ ਤੁਹਾਡੇ ਲਈ ਕਿਸੇ ਫਰਿਸ਼ਤੇ ਤੋਂ ਘਟ ਨਹੀਂ ਹੁੰਦਾ। ਅਜਿਹੇ ਹੀ ਮੁਸੀਬਤ 'ਚ ਫਸੇ ਦੋ ਮਰੀਜ਼ ਦੇ ਲਈ ਇਕ ਵਿਅਕਤੀ ਫਰਿਸ਼ਤਾ ਬਣ ਆਇਆ ਤੇ ਜਿੰਦਗੀ ਦੀ ਨਵੀਂ ਸੌਗਾਤ ਦੇ ਗਿਆ। ਮੱਧ ਪ੍ਰਦੇਸ਼ ਦੇ ਇੰਦੌਰ 'ਚ 52 ਸਾਲਾ ਦੁਕਾਨਦਾਰ ਦੀ ਮੌਤ ਤੋਂ ਬਾਅਦ ਅੰਗਦਾਨ ਨੇ ਦੋ ਜਾਨਾਂ ਬਚਾਉਣ ਦਾ ਰਾਹ ਖੋਲ੍ਹ ਦਿੱਤਾ ਹੈ। ਮ੍ਰਿਤਕ ਦੀ ਇੱਕ ਕਿਡਨੀ ਅਤੇ ਇੱਕ ਲੀਵਰ ਦੋ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ।

ਇਹ ਮਾਮਲਾ ਖਰਗੋਨ ਜ਼ਿਲ੍ਹੇ ਦੇ ਦਸੋਦਾ ਪਿੰਡ ਦਾ ਹੈ ਜਿਥੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ  52 ਸਾਲਾ ਮਾਇਆਚੰਦਰ ਬਿਰਲਾ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ ਪਰ ਇੰਦੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੇ ਬਾਵਜੂਦ ਬਿਰਲਾ ਦੀ ਹਾਲਤ ਲਗਾਤਾਰ ਵਿਗੜਦੀ ਰਹੀ। ਐਤਵਾਰ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਹੋਣ ਕਰਕੇ ਮ੍ਰਿਤਕ ਘੋਸ਼ਿਤ ਕਰ  ਦਿੱਤਾ। ਇਸ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਦੇ ਵਾਰਸਾਂ ਨੂੰ ਅੰਗਦਾਨ ਕਰਨ ਦੀ ਅਪੀਲ ਕੀਤੀ।

ਪਰਿਵਾਰ ਨੇ ਇਹ ਗੱਲ ਮੰਨ ਲਈ ਅਤੇ ਸਰਜਨ ਨੇ ਮ੍ਰਿਤਕ ਦੇ ਸਰੀਰ ਤੋਂ ਉਸ ਦਾ ਜਿਗਰ ਅਤੇ ਦੋਵੇਂ ਗੁਰਦੇ ਕੱਢ ਦਿੱਤੇ। ਵੱਖ-ਵੱਖ ਹਸਪਤਾਲਾਂ 'ਚ ਆਪਰੇਸ਼ਨ ਦੌਰਾਨ ਬਿਰਲਾ ਦਾ ਲੀਵਰ 48 ਸਾਲ ਦੇ ਇਕ ਵਿਅਕਤੀ ਨੂੰ ਟਰਾਂਸਪਲਾਂਟ ਕੀਤਾ ਗਿਆ, ਜੋ ਸਿਰੋਸਿਸ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਸੀ | ਮਾਇਆਚੰਦਰ ਬਿਰਲਾ ਦਾ ਇੱਕ ਗੁਰਦਾ ਇੱਕ ਹੋਰ ਮਰੀਜ਼ ਦੇ ਸਰੀਰ ਵਿੱਚ ਟਰਾਂਸਪਲਾਂਟ ਕੀਤਾ ਗਿਆ ਸੀ। ਤਕਨੀਕੀ ਕਾਰਨਾਂ ਕਰਕੇ ਬਿਰਲਾ ਦੀ ਦੂਜੀ ਕਿਡਨੀ ਕਿਸੇ ਮਰੀਜ਼ ਵਿੱਚ ਟਰਾਂਸਪਲਾਂਟ ਨਹੀਂ ਕੀਤੀ ਜਾ ਸਕੀ।

Get the latest update about MP, check out more about DASODA, KHARGON, DOCTERS & BRAIN DEAD

Like us on Facebook or follow us on Twitter for more updates.