ਕੋਰੋਨਾ ਤੋਂ ਬਾਅਦ ਅਮਰੀਕਾ 'ਤੇ ਮੰਡਰਾ ਰਿਹੈ ਇਕ ਹੋਰ ਖ਼ਤਰਾ, 8 ਸ਼ਹਿਰਾਂ 'ਚ ਹਾਈ ਅਲਰਟ

ਕੋਰੋਨਾ ਤੋਂ ਬਾਅਦ ਅਮਰੀਕਾ 'ਚ ਕਿ ਹੋਰ ਖ਼ਤਰਾ ਮੰਡਰਾ ਰਿਹਾ ਹੈ, ਜਿਸ ਨੂੰ ਲੈ ਕੇ ਅਮਰੀਕਾ ਦੇ 8 ਸ਼ਹਿਰ ਹਾਈ ਅਲਰਟ 'ਤੇ ਆ ਗਏ ਹਨ। ਦਰਅਸਲ...

ਵਾਸ਼ਿੰਗਟਨ— ਕੋਰੋਨਾ ਤੋਂ ਬਾਅਦ ਅਮਰੀਕਾ 'ਚ ਕਿ ਹੋਰ ਖ਼ਤਰਾ ਮੰਡਰਾ ਰਿਹਾ ਹੈ, ਜਿਸ ਨੂੰ ਲੈ ਕੇ ਅਮਰੀਕਾ ਦੇ 8 ਸ਼ਹਿਰ ਹਾਈ ਅਲਰਟ 'ਤੇ ਆ ਗਏ ਹਨ। ਦਰਅਸਲ ਅਮਰੀਕਾ ਟੈਕਸਸ ਦੇ ਤੱਟਵਰਤੀ ਇਲਾਕੇ 'ਚ ਸਰਕਾਰੀ ਜਲ ਸਪਲਾਈ ਪ੍ਰਣਾਲੀ ਦੌਰਾਨ ਸਪਲਾਈ ਕੀਤੇ ਗਏ ਪਾਣੀ 'ਚ ਇਕ ਖ਼ਾਸ ਕਿਸਮ ਦਾ ਅਮੀਬਾ ਮਿਲਿਆ ਹੈ, ਜੋ ਇਨਸਾਨ ਦੇ ਦਿਮਾਗ 'ਚ ਪਹੁੰਚ ਕੇ ਉਸ ਨੂੰ ਖਾ ਜਾਂਦਾ ਹੈ।

ਇਸਾਨੀ ਦਿਮਾਗ 'ਤੇ ਕਰ ਰਿਹੈ ਅਟੈਕ
ਖ਼ਬਰਾਂ ਮੁਤਾਬਕ ਇਸ ਖ਼ਤਰਨਾਕ ਅਮੀਬਾ ਕਾਰਨ ਇਕ 6 ਸਾਲ ਦਾ ਬੱਚਾ ਆਪਣੀ ਜਾਨ ਵੀ ਗੁਆ ਚੁੱਕਾ ਹੈ। ਇਸ ਤੋ ਬਾਅਦ ਤੋਂ ਹੀ ਪ੍ਰਸ਼ਾਸਨ ਇਸ ਨਵੇਂ ਅਮੀਬਾ ਦੀ ਜਾਂਚ ਕਰ ਰਿਹਾ ਹੈ। ਫਿਲਹਾਲ ਲੋਕਾਂ ਤੋਂ ਸਰਕਾਰੀ ਜਲ ਪ੍ਰਣਾਲੀ ਦਾ ਪਾਣੀ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

8 ਸ਼ਹਿਰਾਂ 'ਚ ਕੀਤਾ ਗਿਆ ਹਾਈ ਅਲਰਟ
ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਇਕ ਸੂਚਨਾ ਜਾਰੀ ਕਰਦੇ ਹੋਏ 8 ਸ਼ਹਿਰਾਂ 'ਤੇ ਹਾਈ ਅਲਰਟ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਅਮੀਬਾ ਟੈਕਸਾਸ ਦੇ ਜੈਕਸਨ ਝੀਲ 'ਚ ਪਾਇਆ ਗਿਆ ਹੈ। ਇਸ ਦਾ ਰੈਪਲੀਕੇਸ਼ਨ ਇੰਨਾ ਤੇਜ਼ ਹੈ ਕਿ ਇਹ ਤੇਜ਼ੀ ਨਾਲ ਆਪਣਾ ਰੰਗ ਬਦਲਣ 'ਚ ਸਮੱਰਥ ਹੈ, ਜੋ ਇਨਸਾਨਾਂ ਲਈ ਖ਼ਤਰੇ ਦੀ ਗੱਲ੍ਹ ਹੈ।

11 ਸਾਲ ਪਹਿਲਾਂ ਵੀ ਫੈਲਿਆ ਸੀ ਇਹ ਸੰਕ੍ਰਮਣ
ਇਸ ਨਵੇਂ ਪ੍ਰਜਾਤੀ ਦੇ ਅਮੀਬਾ ਨੂੰ ਨੇਗਲੇਰੀਆ ਫਾਉਲਰਲੀ (Naegleria fowleri) ਨਾਂ ਦਿੱਤਾ ਗਿਆ ਹੈ, ਜੋ ਇਨਸਾਨ ਲਈ ਜਾਨਲੇਵਾ ਸਿੱਧ ਹੋ ਸਕਦਾ ਹੈ। ਦੱਸ ਦੇਈਏ ਕਿ 11 ਸਾਲ ਪਹਿਲਾਂ 2008-2009 'ਚ ਵੀ ਇਹ ਅਮੀਬਾ ਸੰਕ੍ਰਮਣ ਫੈਲਾ ਚੁੱਕਾ ਹੈ, ਜਿਸ 'ਚ ਕਰੀਬ 34 ਲੋਕ ਇਸ ਦਾ ਸ਼ਿਕਾਰ ਹੋਏ ਸਨ। ਉੱਥੇ ਆਂਕੜਿਆਂ ਮੁਤਾਬਕ 1962 ਤੋਂ 2018 ਤੱਕ ਅਮਰੀਕਾ 'ਚ ਇਸ ਸੰਕ੍ਰਮਣ ਦੇ 145 ਮਾਮਲੇ ਸਾਹਮਣੇ ਆਏ ਸਨ।

ਨੱਕ ਰਾਹੀਂ ਦਿਮਾਗ 'ਚ ਕਰਦਾ ਹੈ ਪ੍ਰਵੇਸ਼
ਤਾਜ਼ੇ ਪਾਣੀ 'ਚ ਪਾਇਆ ਜਾਣ ਵਾਲੀ ਇਹ ਜੀਵ ਇੰਨਾ ਛੋਟਾ ਹੁੰਦਾ ਹੈ ਕਿ ਮਾਈਕ੍ਰੋਸਕੋਪ ਦੇ ਬਿਨਾਂ ਇਸ ਨੂੰ ਦੇਖਿਆ ਨਹੀਂ ਜਾ ਸਕਦਾ। ਇਹ ਨੱਕ ਰਾਹੀਂ ਇਨਸਾਨੀ ਦਿਮਾਗ 'ਚ ਪ੍ਰਵੇਸ਼ ਕਰਦਾ ਹੈ ਅਤੇ ਫਿਰ ਹੌਲੀ-ਹੌਲੀ ਉਸ ਨੂੰ ਖੋਖਲਾ ਕਰ ਦਿੰਦਾ ਹੈ। ਅਮਰੀਕਾ ਦੇ ਸੇਂਟਰਸ ਫਾਰਡਿਜ਼ੀਸ ਕੰਟਰੋਲ ਐਂਡ ਪ੍ਰੀਵੇਂਸ਼ਨ ਮੁਤਾਬਕ ਇਸ ਅਮੀਬਾ ਦਾ ਸੰਕ੍ਰਮਣ ਕਾਫੀ ਦੁਰਲੱਭ ਹੈ।

ਪਾਣੀ 'ਚ ਕਿਉਂ ਪੈਦਾ ਹੋਇਆ ਅਮੀਬਾ
ਪਾਣੀ 'ਚ ਇਸ ਅਮੀਬਾ ਦੇ ਮਿਲਣ ਦਾ ਇਕ ਕਾਰਨ ਪਾਣੀ ਦਾ ਰੱਖ-ਰਖਾਅ 'ਚ ਵਰਤੀ ਜਾਣ ਵਾਲੀ ਲਾਪਰਵਾਹੀ ਹੋ ਸਕਦੀ ਹੈ। ਅਜਿਹੇ 'ਚ ਲੋਕਾਂ ਨੂੰ ਜ਼ਿਆਦਾ ਕੋਂ ਜ਼ਿਆਦਾ ਅਲਰਟ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

Get the latest update about America News, check out more about DOH, True Scoop News, Brain Eating Amoeba & Dangerous Amoeba

Like us on Facebook or follow us on Twitter for more updates.