Breaking News: 1992 'ਚ ਅਗਵਾ ਹੋਏ ਸੁਰਜੀਤ ਸਿੰਘ ਦੇ ਮਾਮਲੇ 'ਚ 3 ਪੁਲਿਸ ਅਧਿਕਾਰੀਆਂ ਨੂੰ ਸੁਣਾਈ ਗਈ ਸਜ਼ਾ

ਇਹ ਮਾਮਲਾ ਮਈ 1992 ਦਾ ਹੈ ਜਦੋਂ 7 ਮਈ 1992 ਸੁਰਜੀਤ ਸਿੰਘ ਨੂੰ ਪੁਲਿਸ ਨੇ ਪਿੰਡ ਭੋਰਸੀ ਰਾਜਪੂਤਾਨ ਤੋਂ ਅਗਵਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਇੱਕ ਨਾਕੇ 'ਤੇ ਉਸ ਦੀ ਗ੍ਰਿਫਤਾਰੀ 8 ਮਈ ਦੀ ਦਿਖਾ ਕੇ...

ਇਹ ਮਾਮਲਾ ਮਈ 1992 ਦਾ ਹੈ ਜਦੋਂ 7 ਮਈ 1992 ਸੁਰਜੀਤ ਸਿੰਘ ਨੂੰ ਪੁਲਿਸ ਨੇ ਪਿੰਡ ਭੋਰਸੀ ਰਾਜਪੂਤਾਨ ਤੋਂ ਅਗਵਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਇੱਕ ਨਾਕੇ 'ਤੇ ਉਸ ਦੀ ਗ੍ਰਿਫਤਾਰੀ 8 ਮਈ ਦੀ ਦਿਖਾ ਕੇ ਇੱਕ ਪਿਸਤੌਲ ਬਰਾਮਦ ਹੋਣ ਦੀ ਗੱਲ ਕਹੀ ਅਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਹੈ।

ਇਸ ਮਾਮਲੇ ਤੇ ਸੁਰਜੀਤ ਸਿੰਘ ਦੀ ਪਤਨੀ ਨੇ ਹਾਈਕੋਰਟ 'ਚ ਪਟੀਸ਼ਨ ਪਾਈ ਸੀ ਜਿਸ ਤੋਂ ਬਾਅਦ 2003 ਵਿੱਚ ਹਾਈਕੋਰਟ ਨੇ ਸੀਬੀਆਈ ਜਾਂਚ ਦੀ ਨਿਸ਼ਾਨਦੇਹੀ ਕੀਤੀ ਸੀ। ਸੀਬੀਆਈ ਦੀ ਜਾਂਚ ਵਿੱਚ 9 ਪੁਲੀਸ ਅਧਿਕਾਰੀ ਦੋਸ਼ੀ ਪਾਏ ਗਏ ਸਨ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸੀਬੀਆਈ ਵੱਲੋਂ ਚਾਰਜ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ।  

ਅੱਜ ਉਨ੍ਹਾਂ ਦਾ ਫੈਸਲਾ ਸੀਬੀਆਈ ਅਦਾਲਤ ਮੁਹਾਲੀ ਵਿੱਚ ਆਇਆ, ਜਿਸ ਵਿੱਚ ਤਿੰਨ ਪੁਲੀਸ ਅਧਿਕਾਰੀ ਸੇਵਾਮੁਕਤ ਆਈਪੀਐਸ ਅਧਿਕਾਰੀ ਬਲਕਾਰ ਸਿੰਘ, ਸਾਬਕਾ ਇੰਸਪੈਕਟਰ ਊਧਮ ਸਿੰਘ ਅਤੇ ਮੌਜੂਦਾ ਸਬ ਇੰਸਪੈਕਟਰ ਸਾਬ ਸਿੰਘ ਨੂੰ ਦੋਸ਼ੀ ਪਾਇਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। 

Like us on Facebook or follow us on Twitter for more updates.