ਪੰਜਾਬ ਸਰਕਾਰ ਦੇ ਕੈਬਨਿਟ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਦਿੱਤਾ ਹੈ। ਜਿਥੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨਿਤ ਨਵੀਆਂ ਨੀਤੀਆਂ ਬਣਾ ਰਹੀ ਹੈ। ਦੂਜੇ ਪਾਸੇ ਓਸੇ ਦੇ ਹੀ ਕੈਬਨਿਟ ਮੰਤਰੀ ਵਿਜੈ ਸਿੰਗਲਾ ਨੂੰ ਰਿਸ਼ਵਤ ਲੈਣ ਦੇ ਦੋਸ਼ ਲਗੇ ਹਨ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ 1% ਰਿਸ਼ਵਤ ਲੈਣ ਦੇ ਦੋਸ਼ ਨੇ ਚਲਦਿਆ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਤੇ ਨਾਲ ਹੀ ਮਾਨ ਸਰਕਾਰ ਨੇ ਇਸ ਮਾਮਲੇ ਤੇ ਬਣਦੀ ਕਾਰਵਾਈ ਦੇ ਹੁਕਮ ਵੀ ਜਾਰੀ ਕੀਤੇ ਹਨ।
ਜਾਣਕਾਰੀ ਮੁਤਾਬਿਕ ਸੀਐੱਮ ਭਗਵੰਤ ਮਾਨ ਨੇ ਡਾ. ਵਿਜੈ ਸਿੰਗਲਾ ਨੂੰ ਸਿਰਫ ਅਹੁਦੇ ਤੋਂ ਹੀ ਨਹੀਂ ਹਟਾਇਆ ਹੈ ਬਲਕਿ ਡਾ ਸਿੰਗਲਾ ਦੇ ਲਗੇ ਇਨ੍ਹਾਂ ਦੋਸ਼ਾਂ ਦੀ ਤਫਤੀਸ਼ ਲਈ ਮਾਮਲਾ ਪੰਜਾਬ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਮਾਨਸਾ ਤੋਂ ਵਿਧਾਇਕ ਰਹੇ ਡਾ. ਵਿਜੈ ਸਿੰਗਲਾ ਤੇ 1% ਕਮਿਸ਼ਨ ਲੈਣ ਦੇ ਦੋਸ਼ ਲਗੇ ਹਨ। ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਡਾ ਵਿਜੈ ਸਿੰਗਲਾ ਨੇ ਆਪਣੇ ਤੇ ਲਗੇ ਇਲਜ਼ਾਮਾਂ ਨੂੰ ਕਬੂਲ ਵੀ ਕਰ ਲਿਆ ਹੈ।
Get the latest update about vijay singla suspended, check out more about bhagwant mann, aap corruption, dr vijay singla & BREAKING NEWS
Like us on Facebook or follow us on Twitter for more updates.