Breaking News: ਜਲੰਧਰ ਦੇ 'ਚੱਢਾ ਮੋਬਾਇਲ ਹਾਊਸ' 'ਤੇ GST ਵਿਭਾਗ ਦੀ ਰੇਡ

ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਿਵਾਦਾਂ ਵਿੱਚ ਘਿਰੇ ਚੱਡਾ ਮੋਬਾਈਲ ਹਾਉਸ ਇੱਕ ਵਾਰ ਫਿਰ ਸਵਾਲਾਂ 'ਚ ਘਿਰ ਗਿਆ ਹੈ। ਅੱਜ ਜਲੰਧਰ 'ਚ GST ਵਿਭਾਗ ਨੇ ਚੱਢਾ ਮੋਬਾਇਲ ਹਾਊਸ 'ਤੇ ਛਾਪਾ ਮਾਰਿਆ ਹੈ

ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਿਵਾਦਾਂ ਵਿੱਚ ਘਿਰੇ ਚੱਢਾ ਮੋਬਾਈਲ ਹਾਊਸ ਇੱਕ ਵਾਰ ਫਿਰ ਸਵਾਲਾਂ 'ਚ ਘਿਰ ਗਿਆ ਹੈ। ਅੱਜ ਜਲੰਧਰ 'ਚ GST ਵਿਭਾਗ ਨੇ ਚੱਢਾ ਮੋਬਾਇਲ ਹਾਊਸ 'ਤੇ ਛਾਪਾ ਮਾਰਿਆ ਹੈ। GST ਵਿਭਾਗ ਨੇ ਇਹ ਰੇਡ ਚੱਢਾ ਮੋਬਾਈਲ ਹਾਊਸ, ਫਗਵਾੜਾ ਗੇਟ, ਜਲੰਧਰ ਸਥਿਤ ਕੀਤੀ ਹੈ। ਜੀ.ਐਸ.ਟੀ  ਵਿਭਾਗ ਦੇ ਏ.ਈ.ਟੀ.ਸੀ ਜਲੰਧਰ-1 ਅਮਨ ਗੁਪਤਾ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ ਹੈ।


ਜੀ.ਐੱਸ.ਟੀ  ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵਲੋਂ ਦੁਕਾਨ ਦੀ ਤਲਾਸ਼ੀ ਸ਼ੁਰੂ ਕਰ, ਦੁਕਾਨ ਵਿੱਚ ਪਏ ਸਟਾਕ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਦੁਪਹਿਰ ਵੇਲੇ ਜੀ.ਐਸ.ਟੀ  ਵਿਭਾਗ ਦੀਆਂ ਟੀਮਾਂ ਨੇ ਨੇ ਚੱਢਾ ਮੋਬਾਈਲ ਹਾਊਸ ਦੇ ਫਗਵਾੜਾ ਗੇਟ ਸ਼ੋਅਰੂਮ ਅਤੇ ਆਦਰਸ਼ ਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਅਚਾਨਕ ਛਾਪਾ ਮਾਰਿਆ। ਫਿਲਹਾਲ ਵਿਭਾਗੀ ਅਧਿਕਾਰੀਆਂ ਵੱਲੋਂ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਰਿਹਾ ਹੈ।

Get the latest update about chadda mobile house, check out more about chadda mobile house raid, news, gst raid jalandhar & news

Like us on Facebook or follow us on Twitter for more updates.