Breaking News: ਜਲੰਧਰ ਗੀਤਾ ਮੰਦਰ ਦੇ ਬਾਹਰ 10 ਲੱਖ ਦੀ ਲੁੱਟ

ਇਹ ਘਟਨਾ ਜਲੰਧਰ ਦੇ ਸੈਂਟਰਲ ਟਾਊਨ ਸਥਿਤ ਗੀਤਾ ਮੰਦਰ ਦੇ ਬਾਹਰ ਵਾਪਰੀ ਹੈ, ਜਿਥੇ ਇਕ ਤੇਲ ਵਪਾਰੀ ਤੋਂ 10,00,000 ਰੁਪਏ ਲੁੱਟੇ ਗਏ ਹਨ। ਇਹ ਘਟਨਾ ਓਦੋ ਵਾਪਰੀ ਜਦੋਂ ਤੇਲ ਵਪਾਰੀ ਪੈਸਿਆਂ ਨਾਲ ਭਰਿਆ ਬੈਗ ਕਿਸੇ ਨੂੰ ਦੇਣ ਜਾ ਰਿਹਾ ਸੀ....

ਇਹ ਘਟਨਾ ਜਲੰਧਰ ਦੇ ਸੈਂਟਰਲ ਟਾਊਨ ਸਥਿਤ ਗੀਤਾ ਮੰਦਰ ਦੇ ਬਾਹਰ ਵਾਪਰੀ ਹੈ, ਜਿਥੇ ਇਕ ਤੇਲ ਵਪਾਰੀ ਤੋਂ 10,00,000 ਰੁਪਏ ਲੁੱਟੇ ਗਏ ਹਨ। ਇਹ ਘਟਨਾ ਓਦੋ ਵਾਪਰੀ ਜਦੋਂ ਤੇਲ ਵਪਾਰੀ ਪੈਸਿਆਂ ਨਾਲ ਭਰਿਆ ਬੈਗ ਕਿਸੇ ਨੂੰ ਦੇਣ ਜਾ ਰਿਹਾ ਸੀ ਤਾਂ ਪੈਦਲ ਹੀ ਇਕ ਨੌਜਵਾਨ ਉਸ ਦਾ ਬੈਗ ਖੋਹ ਕੇ ਫ਼ਰਾਰ ਹੋ ਗਿਆ। ਇਸ ਵਾਰਦਾਤ ਨੂੰ ਕੁੱਲ ਤਿੰਨ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ, ਜਿਨ੍ਹਾਂ 'ਚ ਦੋ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਇਕ ਪੈਦਲ ਜਾ ਰਿਹਾ ਸੀ।

ਜਾਣਕਾਰੀ ਦਿੰਦਿਆਂ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸੈਂਟਰਲ ਟਾਊਨ ਗੀਤਾ ਮੰਦਿਰ ਨੇੜੇ ਇੱਕ ਵਿਅਕਤੀ ਕੋਲੋਂ 1000000 ਰੁਪਏ ਵਾਲਾ ਬੈਗ ਖੋਹ ਲਿਆ ਗਿਆ ਹੈ। ਇਸ ਮੌਕੇ 'ਤੇ ਆ ਕੇ ਪਤਾ ਲੱਗਾ ਕਿ ਅਸ਼ਵਨੀ ਮਾਟਾ ਤੇਲ ਵਪਾਰੀ ਹੈ ਜੋਕਿ ਕਿਸੇ ਨੂੰ ਪੈਸੇ ਦੇਣ ਆਇਆ ਹੋਇਆ ਸੀ, ਜਦੋਂ ਉਸ ਨੇ ਬੈਗ ਕੱਢਿਆ ਤਾਂ ਪੈਦਲ ਹੀ ਇਕ ਨੌਜਵਾਨ ਨੇ ਉਸ ਕੋਲੋਂ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਿਆ। ਉਹ ਕੁੱਲ ਨੌਜਵਾਨ ਸਨ, ਜਿਨ੍ਹਾਂ ਚੋਂ 2 ਮੋਟਰਸਾਈਕਲ ਸਵਾਰ ਸਨ ਜਦਕਿ ਇਕ ਪੈਦਲ ਹੀ ਸੀ।

Get the latest update about breaking news, check out more about jalandhar news, jalandhar geeta mandir 10 lakh loot outside geeta mandir & geeta mandir central town

Like us on Facebook or follow us on Twitter for more updates.