ਘੱਟ ਖਰਚੇ ਅਤੇ ਆਸਾਨ ਤਰੀਕੇ ਨਾਲ ਮਿੰਟਾਂ 'ਚ ਚਮਕਾਓ ਪੁਰਾਣੀ ਅਲਮਾਰੀ

ਹਰ ਘਰ ਵਿੱਚ ਸਾਨੂੰ ਕੱਪੜੇ, ਦਸਤਾਵੇਜ, ਗਹਿਣੇ ਅਤੇ ਹੋਰ ਜਰੂਰੀ ਸਮਾਨ ਰੱਖਣ ਲਈ ਲੋਹੇ ਅਤੇ ਲੱਕੜੀ ਦੀ ਅਲਮਾਰੀ ਦੇਖਣ ਨੂੰ ਮਿਲ ਜਾਂਦੀ ਹੈ ਜੋਕਿ ਸਾਡੇ ਸਾਮਾਨ ਨੂੰ ਸੇਫ ਰੱਖਦੀ ਹੈ। ਪਰ ਕਈ ਵਾਰ ਅਲਮਾਰੀ ਬਾਹਰੋ ਗੰਦੀ ਹੋ ਜਾਂਦੀ ਹੈ। ਜਿਸਨੂੰ ਸਾਫ ਕਰਨਾ ਬੜਾ ਮੁਸ਼ਕਿਲ ਕੰਮ ਹੈ.....

ਹਰ ਘਰ ਵਿੱਚ ਸਾਨੂੰ ਕੱਪੜੇ, ਦਸਤਾਵੇਜ, ਗਹਿਣੇ ਅਤੇ ਹੋਰ ਜਰੂਰੀ ਸਮਾਨ ਰੱਖਣ ਲਈ ਲੋਹੇ ਅਤੇ ਲੱਕੜੀ ਦੀ ਅਲਮਾਰੀ ਦੇਖਣ ਨੂੰ ਮਿਲ ਜਾਂਦੀ ਹੈ ਜੋਕਿ ਸਾਡੇ ਸਮਾਨ ਨੂੰ ਸੇਫ ਰੱਖਦੀ ਹੈ। ਪਰ ਕਈ ਵਾਰ ਅਲਮਾਰੀ ਬਾਹਰੋ ਗੰਦੀ ਹੋ ਜਾਂਦੀ ਹੈ। ਜਿਸਨੂੰ ਸਾਫ ਕਰਨਾ ਬੜਾ ਮੁਸ਼ਕਿਲ ਕੰਮ ਹੈ। ਅੱਜ ਤੁਹਾਨੂੰ ਕੁਝ ਅਜਿਹੀਆ ਟਿਪਸ ਦਸਾਂਗੇ, ਜਿਸ ਨਾਲ ਪੁਰਾਣੀ ਅਲਮਾਰੀ ਮਿੰਟਾਂ ਵਿਚ ਨਵੀਂ ਅਲਮਾਰੀ ਵਾਂਗ ਚਮਕੇਗੀ। 

ਲੋਹੇ ਦੀ ਅਲਮਾਰੀ ਦੀ ਸਫਾਈ
ਲੋਹੇ ਦੀ ਅਲਮਾਰੀ 'ਤੇ ਧੂੜ-ਮਿੱਟੀ ਜੰਮਦੀ ਰਹਿੰਦੀ ਹੈ। ਜਿਸ ਕਾਰਨ ਅਲਮਾਰੀ ਦਾ ਰੰਗ ਕਾਲਾ ਪੈਣ ਲੱਗ ਜਾਂਦਾ ਹੈ। ਇਸ ਨੂੰ ਸਾਫ ਕਰਨਾ ਕਾਫੀ ਮੁਸ਼ਕਿਲ ਕੰਮ ਹੈ। ਲੋਹੇ ਦੀ ਅਲਮਾਰੀ ਨੂੰ ਪਾਣੀ ਨਾਲ ਸਾਫ ਕਰੀਏ ਤਾਂ ਨੂੰ ਜੰਗ ਲਗਣ ਦਾ ਦਾ ਡਰ ਹੁੰਦਾ ਹੈ। ਇਸ ਲਈ ਅਲਮਾਰੀ ਨੂੰ ਸਾਫ ਕਰਨ ਲਈ ਭਾਂਡੇ ਧੋਣ ਵਾਲੇ ਸਕ੍ਰਬ ਨੂੰ ਹਲਕਾ ਗਿੱਲ੍ਹਾ ਕਰਕੇ ਉਸ 'ਤੇ ਡਿਟਰਜੈਂਟ  ਜਾਂ ਟੂਥਪੇਸਟ ਲਗਾ ਲਓ। ਹੁਣ ਇਸ ਪੇਸਟ ਨੂੰ ਸਕ੍ਰਬ ਰਾਹੀਂ ਪੂਰੀ ਅਲਮਾਰੀ ਤੇ ਲਗਾਓ ਅਤੇ ਫਿਰ ਸੁੱਕੇ ਕੱਪੜੇ ਨਾਲ ਸਾਫ ਕਰ ਦਿਓ ਅਤੇ ਪਾਣੀ ਦੀ ਘੱਟ ਵਰਤੋਂ ਕਰੋ।   

 
ਲੱਕੜੀ ਦੀ ਅਲਮਾਰੀ ਦੀ ਸਫਾਈ
ਲੱਕੜੀ ਦੀ ਅਲਮਾਰੀ ਦੀ ਸਫਾਈ ਲਈ ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਕਰ ਸਕਦੇ। ਇਸ ਲਈ ਇਸਨੂੰ ਸਾਫ ਕਰਨ ਲਈ ਹੋਮਮੇਡ ਲੀਕਵਡ ਦੀ ਵਰਤੋਂ ਕਰਾਂਗੇ। ਇੱਕ ਕਟੋਰੇ 'ਚ ਇੱਕ ਛੋਟਾ ਚਮਚ ਬੇਕਿੰਗ ਸੋਡਾ, 3 ਚਮਚ white vinegar, ਇੱਕ ਛੋਟਾ ਚਮਚ ਡਿਸ਼ਵਾਸ਼ ਲੀਕਵਡ ਅਤੇ ਬਿਲਕੁਲ ਥੋੜਾ ਜਿਹਾ ਪਾਣੀ ਮਿਲਾਓ। ਇਸ ਲੀਕਵਡ ਨੂੰ ਸਕ੍ਰਬ ਨਾਲ ਅਲਮਾਰੀ ਤੇ ਲਗਾਓ ਤੇ ਫਿਰ ਸੁੱਕੇ ਕੱਪੜੇ ਨਾਲ ਸਾਫ ਕਰ ਦਿਓ। 

ਇਹਨਾਂ ਤਰੀਕਿਆਂ ਦੇ ਨਾਲ ਘੱਟ ਮਿਹਨਤ ਅਤੇ  ਘਰ ਦੇ ਸਮਾਨ ਨਾਲ ਹੀ ਅਲਮਾਰੀ ਬਿਲਕੁਲ ਨਵੀਂ ਵਾਂਗ ਚਮਕ ਜਾਵੇਗੀ।

Get the latest update about wardrobe cleaning, check out more about almirah cleaning tips, cleaning hacks & homemade cleaning liquid

Like us on Facebook or follow us on Twitter for more updates.