ਬ੍ਰਿਸਬੇਨ ਟੈਸਟ ਵਿਚ ਟੀਮ ਇੰਡਿਆ ਨੂੰ ਇਕ ਹੋਰ ਝਟਕਾ, ਨਵਦੀਪ ਸੈਨੀ ਨੂੰ ਗ੍ਰੋਇਨ ਇੰਜਰੀ

ਬ੍ਰਿਸਬੇਨ ਵਿਚ ਭਾਰਤ ਅਤੇ ਆਸਟਰੇਲਿਆ ਵਿਚਾਲੇ ਖੇਡੇ ਜਾ ਰਹੇ ਚੌਥੇ ਅਤੇ ਨਿਰਣਾਇਕ ਟੈਸਟ ਮੈਚ ਦੀ ਪਹਿ...

ਬ੍ਰਿਸਬੇਨ ਵਿਚ ਭਾਰਤ ਅਤੇ ਆਸਟਰੇਲਿਆ ਵਿਚਾਲੇ ਖੇਡੇ ਜਾ ਰਹੇ ਚੌਥੇ ਅਤੇ ਨਿਰਣਾਇਕ ਟੈਸਟ ਮੈਚ ਦੀ ਪਹਿਲੀ ਪਾਰੀ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਬਾਲਿੰਗ ਕਰਦੇ ਹੋਏ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।

ਨਵਦੀਪ ਸੈਨੀ ਆਸਟਰੇਲਿਆ ਦੀ ਪਹਿਲੀ ਪਾਰੀ ਦੇ ਦੌਰਾਨ 36ਵੇਂ ਓਵਰ ਵਿਚ ਜ਼ਖਮੀ ਹੋ ਗਏ। ਇਸ ਓਵਰ ਦੀਆਂ ਪਹਿਲੀਆਂ 5 ਗੇਂਦਾਂ ਸੁੱਟਣ ਦੇ ਬਾਅਦ ਨਵਦੀਪ ਸੈਨੀ  ਨੂੰ ਮੈਦਾਨ ਛੱਡਣਾ ਪਿਆ। ਇਸ ਦੇ ਬਾਅਦ ਬਚੀ ਹੋਈ ਇਕ ਗੇਂਦ ਰੋਹੀਤ ਸ਼ਰਮਾ ਨੇ ਸੁੱਟੀ। ਬੀ.ਸੀ.ਸੀ.ਆਈ. ਨੇ ਇਕ ਬਿਆਨ ਵਿਚ ਕਿਹਾ, ‘ਨਵਦੀਪ ਸੈਨੀ ਨੇ ਗ੍ਰੋਇਨ ਵਿਚ ਦਰਦ ਦੀ ਸ਼ਿਕਾਇਤ ਕੀਤੀ ਹੈ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਫਿਲਹਾਲ ਉਨ੍ਹਾਂ ਦਾ ਇਲਾਜ ਕਰ ਰਹੀ ਹੈ।’

ਜ਼ਖਮੀ ਹੋਣ ਤੋਂ ਪਹਿਲਾਂ ਨਵਦੀਪ ਸੈਨੀ ਦੇ ਇਸ ਓਵਰ ਦੀ ਆਖਰੀ ਗੇਂਦ ਉੱਤੇ ਕਪਤਾਨ ਅਜਿੰਕਯਾ ਰਹਾਣੇ ਨੇ ਆਸਟਰੇਲਿਆ ਦੇ ਮਾਰਨਸ ਲਾਬੁਸ਼ੇਨ ਦਾ ਆਸਾਨ ਜਿਹਾ ਕੈਚ ਛੱਡ ਦਿੱਤਾ। ਭਾਰਤੀ ਟੀਮ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲਾਂ ਹੀ ਸੱਟ ਦੇ ਕਾਰਨ ਆਸਟਰੇਲਿਆ ਦੇ ਖਿਲਾਫ ਚੌਥੇ ਅਤੇ ਨਿਰਣਾਇਕ ਟੈਸਟ ਤੋਂ ਬਾਹਰ ਹੋ ਗਏ ਸਨ। ਇਸ ਤੋਂ ਪਹਿਲਾਂ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਕੇ.ਐਲ. ਰਾਹੁਲ, ਰਵਿਚੰਦਰਨ ਅਸ਼ਵਿਨ, ਹਨੁਮਾ ਵਿਹਾਰੀ,  ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਜ਼ਖਮੀ ਹੋ ਚੁੱਕੇ ਹਨ।

Get the latest update about india, check out more about australia, navdeep saini & brisbane test

Like us on Facebook or follow us on Twitter for more updates.