ਬ੍ਰਿਟੇਨ 'ਚ ਮਨੁੱਖੀ ਤਸਕਰੀ ਦੇ ਦੋਸ਼ 'ਚ ਸ਼ਾਮਲ 10 ਭਾਰਤੀਆਂ 'ਤੇ ਕੱਸਿਆ ਗਿਆ ਸ਼ਿਕੰਜਾ, ਜਿਨ੍ਹਾਂ 'ਚੋਂ 9 ਨੇ ਪੰਜਾਬੀ

ਬ੍ਰਿਟੇਨ ਦੇ ਕ੍ਰਾਈਮ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਸੰਗਠਿਤ ਅਧਿਕਾਰ ਸਮੂਹ ਦੇ 10 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ 'ਚੋਂ 9 ਸ਼ਖ਼ਸ ਪੰਜਾਬੀ ਮੂਲ ਦੇ ਹਨ। ਇਨ੍ਹਾਂ 'ਤੇ ਪਿਛਲੇ ਤਿੰਨ ਸਾਲਾਂ 'ਚ ਬ੍ਰਿਟੇਨ ਤੋਂ ਲਗਪਗ 15.5 ਮਿਲੀਅਨ ਡਾਲਰ (143.5 ਕਰੋੜ ਰੁਪਏ) ਦੀ ਮਨੀ...

ਲੰਡਨ— ਬ੍ਰਿਟੇਨ ਦੇ ਕ੍ਰਾਈਮ ਅਧਿਕਾਰੀਆਂ ਨੇ ਭਾਰਤੀ ਮੂਲ ਦੇ ਸੰਗਠਿਤ ਅਧਿਕਾਰ ਸਮੂਹ ਦੇ 10 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ 'ਚੋਂ 9 ਸ਼ਖ਼ਸ ਪੰਜਾਬੀ ਮੂਲ ਦੇ ਹਨ। ਇਨ੍ਹਾਂ 'ਤੇ ਪਿਛਲੇ ਤਿੰਨ ਸਾਲਾਂ 'ਚ ਬ੍ਰਿਟੇਨ ਤੋਂ ਲਗਪਗ 15.5 ਮਿਲੀਅਨ ਡਾਲਰ (143.5 ਕਰੋੜ ਰੁਪਏ) ਦੀ ਮਨੀ ਲਾਂਡਰਿੰਗ ਤੇ 17 ਲੋਕਾਂ ਦੀ ਤਸਕਰੀ ਕਰਨ ਦੇ ਇਲਜ਼ਾਮ ਲੱਗੇ ਹਨ। ਗ੍ਰਿਫ਼ਤਾਰ ਕੀਤੇ ਸ਼ੱਕੀਆਂ 'ਚ ਇਕ ਮਹਿਲਾ ਤੇ 9 ਪੁਰਸ਼ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਉਮਰ 30 ਤੋਂ 44 ਸਾਲਾਂ ਵਿਚਾਲੇ ਹੈ। ਇਨ੍ਹਾਂ ਨੂੰ ਨਸ਼ਾ ਤਸਕਰੀ ਦੇ ਸੰਗਠਿਤ ਇਮੀਗ੍ਰੇਸ਼ਨ ਜ਼ੁਰਮ ਰਾਹੀਂ ਲੱਖਾਂ ਡਾਲਰ ਦੇਸ਼ ਤੋਂ ਬਾਹਰ ਭੇਜਣ ਦੇ ਜ਼ੁਰਮ ਹੇਠ ਬੁੱਧਵਾਰ ਨੂੰ ਕਾਬੂ ਕੀਤਾ ਗਿਆ ਸੀ।

ਟਰੰਪ ਨੇ ਵੱਡਾ ਦਾਅਵਾ, ਹਾਂਗ-ਕਾਂਗ ਨੂੰ ਤਬਾਹ ਹੋਣ ਤੋਂ ਬਚਾਇਆ

ਸ਼ੱਕੀਆਂ ਦੀ ਪਛਾਣ ਚਰਨ ਸਿੰਘ (41), ਵਲਜੀਤ ਸਿੰਘ (30), ਜਸਬੀਰ ਸਿੰਘ ਢੱਲ (28), ਸੁੰਦਰ ਵੈਂਗਦਾਸਾਲਮ (44), ਜਸਬੀਰ ਸਿੰਘ ਮਲਹੋਤਰਾ (33), ਪਿੰਕੀ ਕਪੂਰ (35) ਤੇ ਮਨਮੋਨ ਸਿੰਘ (44) 'ਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਲਾਏ ਗਏ ਹਨ। ਇਸ ਤੋਂ ਇਲਾਵਾ ਸਵੰਦਰ ਸਿੰਘ ਢੱਲ (33), ਜਸਬੀਰ ਸਿੰਘ ਕਪੂਰ (31) ਤੇ ਦਿਲਜਾਨ ਮਲਹੋਤਰਾ (43) 'ਤੇ ਇਸੇ ਤਰ੍ਹਾਂ ਦੇ ਅਪਰਾਧ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਹਿਤ ਵਾਧੂ ਦੋਸ਼ ਸ਼ਾਮਲ ਹਨ।

Get the latest update about Immigration Crime, check out more about Human trafficking, Britain Crime Officials, Jasbeer Singh Malhotra & Charan Singh

Like us on Facebook or follow us on Twitter for more updates.