ਬ੍ਰਿਟੇਨ ਦੇ ਕਈ ਹੋਰ ਇਲਾਕਿਆਂ 'ਚ ਫੈਲ ਗਿਆ ਨਵਾਂ ਕੋਰੋਨਾ ਵਾਇਰਸ, ਲੱਗੇਗਾ ਸਖਤ ਲਾਕਡਾਊਨ

ਬ੍ਰਿਟੇਨ ਦੇ ਕਈ ਨਵੇਂ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਪਾਏ ਗਏ ਹਨ। ਇਸ ਦੇ...

ਬ੍ਰਿਟੇਨ ਦੇ ਕਈ ਨਵੇਂ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਪਾਏ ਗਏ ਹਨ। ਇਸ ਦੇ ਕਾਰਣ ਸਖਤ ਪਾਬੰਦੀਆਂ ਦਾ ਦਾਇਰਾ ਵਧਾਇਆ ਗਿਆ ਹੈ। 'ਦ ਸਨ' ਦੀ ਰਿਪੋਰਟ ਮੁਤਾਬਕ ਇੰਗਲੈਂਡ ਦੇ ਕਈ ਹਿੱਸਿਆਂ ਵਿਚ 26 ਦਸੰਬਰ ਤੋਂ ਸਖਤ ਲਾਕਡਾਊਨ ਲਾਗੂ ਕੀਤਾ ਜਾਵੇਗਾ।

ਦੱਖਣ ਪੱਛਮੀ, ਮਿਡਲੈਂਡ ਅਤੇ ਨਾਰਥ ਇੰਗਲੈਂਡ ਵਿਚ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਤੀ ਰਾਤ ਬ੍ਰਿਟੇਨ ਵਿਚ ਮੰਤਰੀਆਂ ਅਤੇ ਮੈਡੀਕਲ ਮਾਹਰਾਂ ਦੀ ਮੀਟਿੰਗ ਹੋਈ। ਅਜੇ ਇਨ੍ਹਾਂ ਖੇਤਰਾਂ ਵਿਚ ਲੈਵਲ-2 ਜਾਂ 3 ਦੀਆਂ ਪਾਬੰਦੀਆਂ ਲਾਗੂ ਹਨ, ਜਿਸ ਨੂੰ ਹੁਣ ਸਖਤ ਲਾਕਡਾਊਨ ਵਿਚ ਬਦਲਿਆ ਜਾਵੇਗਾ। ਫਿਲਹਾਲ ਬ੍ਰਿਟੇਨ ਨੇ ਲੰਡਨ ਅਤੇ ਦੱਖਣ ਪੂਰਬੀ ਇੰਗਲੈਂਡ ਵਿਚ ਸਖਤ ਲਾਕਡਾਊਨ ਲਾਗੂ ਕੀਤਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੂਰੇ ਇੰਗਲੈਂਡ ਵਿਚ ਸਖਤ ਲਾਕਡਾਊਨ ਨਹੀਂ ਹੋਵੇਗਾ ਪਰ ਕਈ ਖੇਤਰਾਂ ਵਿਚ ਪਾਬੰਦੀਆਂ ਵਧਾਈਆਂ ਜਾਣਗੀਆਂ। ਬਰਮਿੰਘਮ ਵਿਚ ਕ੍ਰਿਸਮਸ ਤੋਂ ਪਹਿਲਾਂ ਹੀ ਸਖਤ ਲਾਕਡਾਊਨ ਲਾਗੂ ਕਰਨ ਦੀ ਤਿਆਰੀ ਹੋ ਰਹੀ ਹੈ। ਇਸ ਦੇ ਕਾਰਣ ਲੋਕ ਕ੍ਰਿਸਮਸ ਸੈਲੀਬ੍ਰੇਟ ਕਰਨ ਦੇ ਲਈ ਇਕ-ਦੂਜੇ ਦੇ ਪਰਿਵਾਰਾਂ ਨਾਲ ਨਹੀਂ ਮਿਲ ਸਕਣਗੇ। ਹਾਲਾਂਕਿ ਬੋਰਿਸ ਜਾਨਸਨ ਦੀ ਸਰਕਾਰ ਦੀਆਂ ਇਹ ਕੋਸ਼ਿਸ਼ਾਂ ਰਹੀਆਂ ਹਨ ਕਿ ਲੋਕ ਫੈਸਟਿਵ ਬਬਲਸ ਦੇ ਰਾਹੀਂ ਇਕ-ਦੂਜੇ ਨਾਲ ਮਿਲਣ ਪਰ ਮੈਡੀਕਲ ਮਾਹਰ ਚਿਤਾਵਨੀ ਦੇ ਰਹੇ ਹਨ।

ਓਧਰ ਬ੍ਰਿਟੇਨ ਤੋਂ ਬਾਅਦ ਦੁਨੀਆ ਦੇ ਹੋਰ ਦੇਸ਼ਾਂ ਵਿਚ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਅਮਰੀਕਾ ਦੀ ਪ੍ਰਮੁੱਖ ਸਿਹਤ ਸੰਸਥਾ ਸੀ.ਡੀ.ਸੀ. ਨੇ ਕਿਹਾ ਹੈ ਕਿ ਅਮਰੀਕਾ ਵਿਚ ਪਹਿਲਾਂ ਤੋਂ ਕੋਰੋਨਾ ਦਾ ਨਵਾਂ ਸਟ੍ਰੇਨ ਮੌਜੂਦ ਹੋ ਸਕਦਾ ਹੈ। ਸੀ.ਡੀ.ਸੀ. ਦਾ ਕਹਿਣਾ ਹੈ ਕਿ ਕੋਰੋਨਾ ਦੇ ਇਕ ਕਰੋੜ 70 ਲੱਖ ਮਾਮਲਿਆਂ ਵਿਚੋਂ ਸਿਰਫ 51 ਹਜ਼ਾਰ ਮਾਮਲਿਆਂ ਵਿਚ ਜੀਨ ਸੀਕਵੇਂਸਿੰਗ ਕੀਤੀ ਗਈ ਹੈ ਅਤੇ ਇਸੇ ਕਾਰਣ ਹੋ ਸਕਦਾ ਹੈ ਕਿ ਨਵੇਂ ਕੋਰੋਨਾ ਵਾਇਰਸ ਦਾ ਪਤਾ ਨਾ ਲੱਗਿਆ ਹੋਵੇ।

Get the latest update about new corona virus strain, check out more about britain & mutant

Like us on Facebook or follow us on Twitter for more updates.