ਨਵੀਂ ਦਿੱਲੀ— ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ 2 ਦੇ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਏ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਠੀਕ ਹੋਣ ਦੀ ਆਸ ਪ੍ਰਗਟਾਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ ਪੀ.ਐਮ. ਮੋਦੀ ਨੇ ਇੱਕ ਟਵੀਟ 'ਚ ਕਿਹਾ, ''ਮੈਂ ਮਹਾਰਾਣੀ ਐਲਿਜ਼ਾਬੇਥ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।''
ਦੱਸ ਦੇਈਏ ਕਿ ਇਸ ਤੋਂ ਪਹਿਲਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਨੂੰ ਯਕੀਨ ਹੈ ਕਿ ਮਹਾਰਾਣੀ ਦੇ ਕੋਵਿਡ ਤੋਂ ਜਲਦੀ ਠੀਕ ਹੋਣ ਤੇ ਚੰਗੀ ਸਿਹਤ ਵੱਲ ਤੇਜ਼ੀ ਨਾਲ ਵਾਪਸੀ ਦੀ ਆਸ ਪ੍ਰਗਟ ਕਰਦੇ ਹੋਏ ਸਭ ਵਲੋਂ ਬੋਲ ਰਿਹਾ ਹਾਂ। ਧਿਆਨਯੋਗ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਕਲ੍ਹ ਹੀ ਹਲਕੇ ਲੱਛਣਾਂ ਨਾਲ ਕੋਰੋਨਾ ਪੋਜ਼ੇਟਿਵ ਪਾਈ ਗਈ ਹੈ। ਜਾਣਕਾਰੀ ਅਨੁਸਾਰ ਸ਼ਾਹੀ ਚਿਤਿਕਸਾ ਤੇ ਡਾਕਟਰਾਂ ਨੂੰ ਮਹਾਰਾਣੀ ਦੀ ਦੇਖਭਾਲ ਦਾ ਕੰਮ ਸੌਂਪਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਮਹਾਰਾਣੀ ਦੇ ਬੇਟੇ ਤੇ ਵਾਰਿਸ ਪ੍ਰਿੰਸ ਚਾਰਲਸ ਤੇ ਉਸ ਦੀ ਪਤਨੀ ਕੈਮਿਲਾ ਨੂੰ ਵੀ ਕੋਰਨਾ ਹੋਇਆ ਸੀ। ਇਕ ਹਫ਼ਤੇ ਤਕ ਮਹਾਰਾਣੀ ਆਪਣੇ ਬੇਟੇ ਦੇ ਸਿੱਧੇ ਸੰਪਰਕ 'ਚ ਨਹੀਂ ਰਹੀ ਸੀ।
Get the latest update about Truescoopnews, check out more about Tweet, Corona Positive, Elizabeth & Truescoop
Like us on Facebook or follow us on Twitter for more updates.