ਅੱਜ ਅੰਮ੍ਰਿਤਸਰ ਵਿਖੇ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਗਜ਼ੈਂਡਰ ਐਲਿਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਜਿੱਥੇ ਉਨ੍ਹਾਂ ਗੁਰਬਾਣੀ ਸੰਕੀਰਤਨ ਸਰਵਣ ਕੀਤਾ ਅਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਗਜ਼ੈਂਡਰਾ ਐਲਿਸ ਨੇ ਕਿਹਾ ਕਿ ਉਹ ਅੱਜ ਭਾਰਤ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ, ਜਿੱਥੇ ਪਹੁੰਚ ਕੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿੱਖ ਧਰਮ ਪ੍ਰਤੀ ਬਹੁਤ ਸਤਿਕਾਰ ਅਤੇ ਸ਼ਰਧਾ ਭਾਵ ਹੈ, ਜਿਸ ਲਈ ਉਹ ਇਥੇ ਆਏ ਹਨ। ਉਨ੍ਹਾਂ ਕਿਹਾ ਕਿ ਸਿੱਖ ਲੋਕ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਵੀ ਬਹੁਤ ਤਰੱਕੀ ਕਰ ਰਹੇ ਹਨ। ਉਹ ਯੂ.ਕੇ. 'ਚ ਸਰਕਾਰੀ ਅਹੁਦਿਆਂ ਅਤੇ ਰਾਜਨੀਤੀ ਵਿੱਚ ਵੀ ਅੱਗੇ ਆ ਕੇ ਦੇਸ਼ ਦੀ ਸੇਵਾ ਕਰਕੇ ਆਪਣਾ ਰੋਲ ਅਦਾ ਕਰਦੇ ਹਨ। ਅੱਜ ਉਹ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਧੰਨਵਾਦੀ ਹਨ।
Get the latest update about PUNJAB NEWS, check out more about AMRITSAR NEWS, HARMANDIR SAHIB & BRITISH HIGH COMMISSIONER
Like us on Facebook or follow us on Twitter for more updates.