ਬ੍ਰਿਟਿਸ਼ ਸੰਸਦ 'ਚ ਤਨਮਨਜੀਤ ਢੇਸੀ ਨੇ ਚੁੱਕੀ ਨੌਦੀਪ ਕੌਰ ਦੀ ਰਿਹਾਈ ਲਈ ਆਵਾਜ਼

ਪੰਜਾਬ ਮਜ਼ਦੂਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ ਦੀ ਪੁਲਸ ਹਿਰਾਸਤ ਵਿੱਚ ਜਿਨਸੀ ਸ਼ੋਸ਼...

ਪੰਜਾਬ ਮਜ਼ਦੂਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ ਦੀ ਪੁਲਸ ਹਿਰਾਸਤ ਵਿੱਚ ਜਿਨਸੀ ਸ਼ੋਸ਼ਣ ਅਤੇ ਤਸ਼ੱਦਦ ਦੀਆਂ ਖਬਰਾਂ ਤੋਂ ਬਾਅਦ ਕਈ ਵੱਡੀਆਂ ਹਸਤੀਆਂ ਉਨ੍ਹਾਂ ਦੀ ਰਿਹਾਈ ਲਈ ਆਵਾਜ਼ ਚੁੱਕ ਰਹੀਆਂ ਹਨ। ਇਸੇ ਲੜੀ ਵਿਚ ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬੁੱਧਵਾਰ ਨੂੰ ਮਜ਼ਦੂਰ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ ਦੀ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਗਈ ਗ੍ਰਿਫਤਾਰੀ ‘ਤੇ ਚਿੰਤਾ ਜ਼ਾਹਰ ਕੀਤੀ ਹੈ।

ਇਸ ਦੌਰਾਨ ਢੇਸੀ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਾਸਕਰ ਔਰਤਾਂ ਦਾ ਦੁਰਵਿਵਹਾਰ ਲੋਕਤੰਤਰ ਤੇ ਸੱਭਿਅਕ ਸਮਾਜ ਦਾ ਵਿਰੋਧ ਹੈ। ਉਨ੍ਹਾਂ ਟਵੀਟ ਕਰਦਿਆਂ ਪੰਜਾਬ ਮਜ਼ਦੂਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ ਦੀ ਪੁਲਸ ਹਿਰਾਸਤ ਵਿੱਚ ਜਿਨਸੀ ਸ਼ੋਸ਼ਣ ਅਤੇ ਤਸ਼ੱਦਦ ਦੇ ਇਲਜ਼ਾਮਾਂ ਬਾਰੇ ਚਿੰਤਾ ਪ੍ਰਗਟਾਈ ਜਿਸ ਨੂੰ ਚਾਰ ਹਫ਼ਤਿਆਂ ਬਾਅਦ ਵੀ ਜ਼ਮਾਨਤ ਨਹੀਂ ਮਿਲੀ। ਉਨ੍ਹਾਂ ਕਿਹਾ, ਸ਼ਾਂਤਮਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਕੁਨਾਂ, ਖਾਸਕਰ ਔਰਤਾਂ ਨਾਲ ਦੁਰਵਿਵਹਾਰ ਲੋਕਤੰਤਰ ਤੇ ਸੱਭਿਅਕ ਸਮਾਜ ਦਾ ਵਿਰੋਧ ਹੈ।'

ਇਸ ਤੋਂ ਪਹਿਲਾਂ ਢੇਸੀ ਨੇ 100 ਤੋਂ ਵੱਧ ਸੰਸਦ ਮੈਂਬਰਾਂ ਤੇ ਲਾਰਡਜ਼ ਦੁਆਰਾ ਹਸਤਾਖਰ ਕੀਤੀ ਇੱਕ ਚਿੱਠੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਭੇਜੀ ਸੀ। ਉਨ੍ਹਾਂ ਬੌਰਿਸ ਜੌਨਸ੍ਹਨ ਨੂੰ ਅਪੀਲ ਕੀਤੀ ਸੀ ਕਿ ਉਹ ਸੰਪਰਕ ਕਰਕੇ ਇਹ ਮਾਮਲਾ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਕੋਲ ਉਠਾਉਣ।

Get the latest update about arrest, check out more about british mp, nodeep kaur & tanmanjeet singh dhesi

Like us on Facebook or follow us on Twitter for more updates.