ਸਹੁਰਾ ਪਰਿਵਾਰ ਕਈ ਸਾਲਾਂ ਤੱਕ ਘਰ ਦੀ ਨੂੰਹ ਨਾਲ ਕਰਦਾ ਰਿਹਾ ਗੰਦਾ ਕੰਮ, ਸਾਰੀਆਂ ਹੱਦਾਂ ਕੀਤੀਆਂ ਪਾਰ

ਰਾਜਸਥਾਨ ਦੇ ਭਿਵਾੜੀ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 22 ਸਾਲਾਂ ਦੀ ਵਿਆਹੁਤਾ ਔਰਤ ਨਾ...

ਰਾਜਸਥਾਨ ਦੇ ਭਿਵਾੜੀ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 22 ਸਾਲਾਂ ਦੀ ਵਿਆਹੁਤਾ ਔਰਤ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਔਰਤ ਦੇ ਨਜ਼ਦੀਕੀ ਰਿਸ਼ਤੇਦਾਰ ਕਈ ਦਿਨਾਂ ਤੋਂ ਉਸ ਨਾਲ ਬਲਾਤਕਾਰ ਕਰਦੇ ਰਹੇ ਹਨ। ਔਰਤ ਦੀ ਅਪੀਲ ਸੁਣਦਿਆਂ ਹੀ ਲੋਕਾਂ ਦੇ ਹੋਸ਼ ਉੱਡ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੀੜਤਾ ਦੀ ਰਿਪੋਰਟ ਦੇ ਅਨੁਸਾਰ ਉਸ ਦਾ ਵਿਆਹ ਨਾਬਾਲਿਗ ਉਮਰ ਵਿੱਚ ਹੋਇਆ ਸੀ। ਉਦੋਂ ਤੋਂ ਹੀ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ। 17 ਸਾਲ ਦੀ ਉਮਰ 'ਚ ਉਸ ਦੇ ਸਹੁਰੇ ਨੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਇਨ੍ਹਾਂ ਸਾਲਾਂ ਦੌਰਾਨ, ਉਹ ਦੋ ਵਾਰ ਗਰਭਵਤੀ ਵੀ ਹੋਈ, ਪਰ ਉਸ ਦਾ ਸ਼ੋਸ਼ਣ ਜਾਰੀ ਰਿਹਾ। 

ਉਹ ਮਦਦ ਲਈ ਆਪਣੇ ਪਤੀ ਅਤੇ ਸੱਸ ਕੋਲ ਗਈ, ਪਰ ਉਥੇ ਉਸ ਨੂੰ ਕੁੱਟਿਆ ਗਿਆ। 17 ਸਾਲਾਂ ਦੀ ਉਮਰ ਤੋਂ ਹੀ ਉਸ ਨਾਲ ਇਹ ਘਿਣਾਉਣੀ ਹਰਕਤ ਹੋਣ ਲੱਗੀ। ਇਸ ਦੇ ਨਾਲ, ਦਿਓਰ ਆਦਿ ਨੇ ਵੀ ਇਹ ਹੀ ਕੰਮ ਕੀਤਾ। ਉਸ ਦੀ ਵੀਡੀਓ ਵੀ ਬਣਾਈ ਗਈ ਸੀ ਅਤੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਰਿਹਾ ਹੈ। 

ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਕਈ ਵਾਰ ਉਸ ਦੀ ਸੱਸ ਦੇ ਦੋਵੇਂ ਭਰਾ ਵੀ ਆਉਂਦੇ ਸਨ। ਉਹ ਵੀ ਉਸ ਨੂੰ ਬੇਹੋਸ਼ ਕਰਨ ਲਈ ਕੋਲਡ ਡਰਿੰਕ 'ਚ ਨਸ਼ੇ ਦਾ ਸਮਾਨ ਮਿਲਾਉਂਦੇ ਸੀ ਅਤੇ ਫਿਰ ਗੰਦਾ ਕੰਮ ਕੀਤਾ। 2019 ਅਤੇ 2020 'ਚ, ਉਹ ਦੋ ਵਾਰ ਗਰਭਵਤੀ ਹੋਈ, ਫਿਰ ਗਰਭਪਾਤ ਕਰਵਾ ਦਿੱਤਾ ਗਿਆ। 

ਮਾਰਚ 2021 'ਚ, ਪੀੜਤਾ ਦੇ ਪਤੀ ਨੇ ਦੁਬਾਰਾ ਵਿਆਹ ਕਰਵਾ ਲਿਆ। ਫਿਰ ਔਰਤ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਥਾਣੇ ਪਹੁੰਚ ਗਏ। ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

Get the latest update about father in law, check out more about woman, Truescoop, rajisthan & brother in law

Like us on Facebook or follow us on Twitter for more updates.