
ਨਵੀਂ ਦਿੱਲੀ — ਦੇਸ਼ ਦੇ ਕਈ ਅਜਿਹੇ ਬਹੁਤ ਸਾਰੇ ਹਿੱਸੇ ਹਨ ਜਿੱਥੇ ਚੌਲ ਖਾਧੇ ਜਾਂਦੇ ਹਨ। ਜਿਵੇਂ ਕਿ ਦੱਖਣੀ ਭਾਰਤ 'ਚ ਤੁਹਾਨੂੰ ਸ਼ਾਇਦ ਹੀ ਕਿਤੇ ਰੋਟੀ ਮਿਲ ਸਕੇ। ਇਕ ਪਾਸੇ ਜਿੱਥੇ ਲੋਕ ਚਾਵਲ ਖਾਣੇ ਬੇਹੱਦ ਪਸੰਦ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਡਰ ਵੀ ਸਤਾਉਂਦਾ ਹੈ ਕਿ ਇਨ੍ਹਾਂ ਨਾਲ ਵਜ਼ਨ ਤੇਜ਼ੀ ਨਾਲ ਵਧਦਾ ਹੈ। ਅਤੇ ਕਈ ਲੋਕ ਅਜਿਹੇ ਵੀ ਹਨ ਜਿਹੜੇ ਚੌਲ ਖਾਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਇਨ੍ਹਾਂ 'ਚ ਕੈਲਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਖ਼ਾਸਤੌਰ 'ਤੇ ਉਹ ਲੋਕ ਜਿਹੜੇ ਡਾਇਬਟੀਜ਼ ਦੇ ਮਰੀਜ਼ ਹਨ। ਦੱਸ ਦੱਈਏ ਕਿ ਬ੍ਰਾਊਨ ਰਾਈਸ 'ਚ ਵ੍ਹਾਈਟ ਰਾਈਸ ਦੇ ਮੁਕਾਬਲੇ ਕਿਤੇ ਜ਼ਿਆਦਾ ਫਾਈਬਰ ਹੁੰਦਾ ਹੈ। ਮਾਹਿਰ ਵੀ ਮੰਨਦੇ ਹਨ ਕਿ ਵ੍ਹਾਈਟ ਰਾਈਸ ਦੇ ਮੁਕਾਬਲੇ ਬ੍ਰਾਊਨ ਰਾਈਸ ਖਾਣੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ।
ਇਨ੍ਹਾਂ ਤਰੀਕਿਆ ਨਾਲ ਘਰ 'ਚ ਹੀ ਝਟਪਟ ਬਣਾਓ ਟਮਾਟਰ ਦੀ ਲੌਂਜੀ ਰੇਸਿਪੀ
ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਤਾਂ ਬ੍ਰਾਊਨ ਰਾਈਸ ਤੁਹਾਡੇ ਲਈ ਬਿਲਕੁਲ ਪਰਫੈਕਟ ਹਨ। ਇਸ 'ਚ ਕਾਫ਼ੀ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਬ੍ਰਾਊਨ ਰਾਈਸ ਦੇ ਮੁਕਾਬਲੇ ਘੱਟ ਕੈਲਰੀ ਹੁੰਦੀ ਹੈ ਪਰ ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ 'ਚ ਮੈਟਾਬੌਲਿਜ਼ਮ ਬਿਹਤਰ ਹੁੰਦਾ ਹੈ। ਜੇਕਰ ਤੁਸੀਂ ਵਜ਼ਨ ਘਟਾਉਣ ਦੀ ਸੋਚ ਰਹੇ ਹੋ ਤਾਂ ਬ੍ਰਾਊਨ ਰਾਈਸ ਖਾਣੇ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਣਗੇ।
ਇਸ ਦੇ ਰੋਜ਼ਾਨਾ ਸੇਵਨ ਨਾਲ ਬਲੱਡ ਸ਼ੂਗਰ ਲੈਵਲ ਨਹੀਂ ਵਧਦਾ। ਨਾਲ ਹੀ ਇਸ ਦੇ ਇਸਤੇਮਾਲ ਨਾਲ ਡਾਇਬਟੀਜ਼ ਹੋਣ ਦੀ ਸੰਭਾਵਨਾ ਨਾ-ਬਰਾਬਰ ਹੋ ਜਾਂਦੀ ਹੈ। ਇਨ੍ਹਾਂ 'ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਕਾਫ਼ੀ ਮਾਤਰਾ 'ਚ ਹੁੰਦਾ ਹੈ ਤੇ ਇਹ ਤੱਤ ਹੱਡੀਆਂ ਲਈ ਬੇਹੱਦ ਜ਼ਰੂਰੀ ਹੈ। ਕਲੈਸਟ੍ਰੋਲ ਲੈਵਲ ਵਧਣ ਨਾਲ ਦਿੱਲ ਨਾਲ ਜੁੜੀਆਂ ਬਿਮਾਰੀਆਂ ਦੇ ਘੇਰਨ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ਬ੍ਰਾਊਨ ਰਾਈਸ ਕਲੈਸਟ੍ਰੋਲ ਲੈਵਲ ਘਟਾਉਣ 'ਚ ਮਦਦਗਾਰ ਸਾਬਿਤ ਹੁੰਦੇ ਹਨ।
Get the latest update about Brown Rice Food News, check out more about Brown Rice Nutrients Benefits, Punjabi News & True Scoop News
Like us on Facebook or follow us on Twitter for more updates.