ਬੀਐੱਸਐਫ ਨੇ ਪਾਕਿ ਦੇ ਇਰਾਦਿਆਂ ਤੇ ਫੇਰਿਆ ਪਾਣੀ, ਪਾਕਿ ਘੁਸਪੈਠੀਆ ਕੀਤਾ ਗ੍ਰਿਫਤਾਰ

ਪਾਕਿਸਤਾਨ ਲਗਾਤਾਰ ਭਾਰਤੀ ਸੀਮਾ ਦੇ ਅੰਦਰ ਘੁੱਸਪੈਠ ਕਰਦਾ ਰਹਿੰਦਾ ਹੈ। ਜਿਸ ਦਾ ਜਵਾਬ ਵੀ ਉਨ੍ਹਾਂ ਨੂੰ ਭਾਰਤੀ ਸੁਰਖਿਆ ਫੋਰਸ ਵਲੋਂ ਮਿਲ ਜਾਂਦਾ ਹੈ, ਹਾਲਹਿ 'ਚ ਪਾਕਿ ਦੀ ਇਕ ਹੋਰ ਨਾਪਾਕ ਕੋਸ਼ਿਸ਼...

ਅੰਮ੍ਰਿਤਸਰ:- ਪਾਕਿਸਤਾਨ ਲਗਾਤਾਰ ਭਾਰਤੀ ਸੀਮਾ ਦੇ ਅੰਦਰ ਘੁੱਸਪੈਠ ਕਰਦਾ ਰਹਿੰਦਾ ਹੈ। ਜਿਸ ਦਾ ਜਵਾਬ ਵੀ ਉਨ੍ਹਾਂ ਨੂੰ ਭਾਰਤੀ ਸੁਰਖਿਆ ਫੋਰਸ ਵਲੋਂ ਮਿਲ ਜਾਂਦਾ ਹੈ, ਹਾਲਹਿ 'ਚ ਪਾਕਿ ਦੀ ਇਕ ਹੋਰ ਨਾਪਾਕ ਕੋਸ਼ਿਸ਼ ਨੂੰ ਬੀਐੱਸਐਫ ਨੇ ਨਾਕਾਮ ਕਰ ਦਿੱਤਾ ਹੈ। ਬੀਐੱਸਐਫ ਵਲੋਂ ਭਾਰਤ ਦੀ ਅੰਤਰਰਾਸ਼ਟਰੀ ਸੀਮਾ 'ਚ ਆਏ ਇਕ ਪਾਕਿ ਡਰੋਨ ਨੂੰ ਗੋਲੀਆਂ ਚਲਾ ਵਾਪਿਸ ਭੇਜ ਦਿੱਤਾ ਤੇ ਬਾਅਦ ਸ਼ਾਮ ਇਕ ਸ਼ਰਚ ਅਭਿਆਨ ਚਲਾਇਆ ਗਿਆ। ਇਸ ਦੇ ਨਾਲ ਹੀ ਖੇਮਕਰਨ ਸੈਕਟਰ 'ਚ ਤਲਾਸ਼ੀ ਦੇ ਦੌਰਾਨ ਉਨ੍ਹਾਂ ਇਕ ਪਾਕਿ ਘੁਸਪੈਠੀਏ ਨੂੰ ਵੀ ਗ੍ਰਿਫਤਾਰ ਕੀਤਾ ਹੈ।


ਮਿਲੀ ਜਾਣਕਾਰੀ ਮੁਤਾਬਿਕ ਬੁੱਧਵਾਰ ਤੜਕੇ ਅਜਨਾਲਾ ਸੈਕਟਰ ਵਿੱਚ ਬੀਐੱਸਐਫ ਵਲੋਂ ਬੀਓਪੀ ਭੈਣੀਆਂ ਦੇ ਕੋਲ ਪਾਕਿਸਤਾਨੀ ਡਰੋਨ ਦੇਖਿਆ ਗਿਆ। ਜਿਸ ਤੇ ਕਾਰਵਾਈ ਕਰਦਿਆਂ ਬੀਐਸਐਫ ਦੀ 173 ਬਟਾਲੀਅਨ ਨੇ ਡਰੋਨ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਸਰਚ ਅਭਿਆਨ ਸ਼ੁਰੂ ਕੀਤਾ। ਨਾਲ ਹੀ ਬੀ.ਐਸ.ਐਫ ਨੇ ਬੁੱਧਵਾਰ ਸਵੇਰੇ 10.30 ਵਜੇ ਖੇਮਕਰਨ ਸੈਕਟਰ ਤੋਂ ਇੱਕ ਪਾਕਿਸਤਾਨੀ ਘੁਸਪੈਠੀਏ  ਫਤਿਹ ਅਲੀ ਖਾਨ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 2299 ਰੁਪਏ ਦੀ ਪਾਕਿਸਤਾਨੀ ਕਰੰਸੀ, ਸਿਗਰਟ ਅਤੇ ਲਾਈਟਰ ਬਰਾਮਦ ਕੀਤਾ ਹੈ। ਦੋਸ਼ੀ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।

ਜਾਣਕਾਰੀ ਮੁਤਾਬਿਕ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਦੇ ਇਸ਼ਾਰੇ 'ਤੇ ਡਰੋਨਾਂ ਨੇ ਭਾਰਤੀ ਖੇਤਰ 'ਚ ਹੈਰੋਇਨ ਜਾਂ ਹਥਿਆਰਾਂ ਦੀ ਖੇਪ ਦਾ ਖਦਸ਼ੇ ਆਵਈ ਲਗਾਈ ਜਾ ਰਿਹਾ ਹੈ।ਹੈ।ਇਸ ਤੇ ਹੁਣ ਬੀਐੱਸਐਫ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਤਸਕਰੀ ਦੀਆਂ ਘਟਨਾਵਾਂ ਨੂੰ ਵੀ ਰੋਕਿਆ ਜਾ ਰਿਹਾ ਹੈ। 

Get the latest update about PAKISTANI MAN ARRESTED BY BSF, check out more about BSF FIRING ON DRON, BSF & PAKISTAN AGENCIES

Like us on Facebook or follow us on Twitter for more updates.