BSF ਨੇ ਤਰਨਤਾਰਨ 'ਚੋਂ 14 ਕਿਲੋ ਤੋਂ ਵਧੇਰੇ ਹੈਰੋਇਨ ਕੀਤੀ ਜ਼ਬਤ, ਇਕ ਤਸਕਰ ਢੇਰ

ਤਰਨਤਾਰਨ ਜ਼ਿਲੇ ਵਿਚ ਭਾਰਤ-ਪਾਕਿਸਤਾਨ ਦੇ ਖਾਲੜਾ ਸੈਕਟਰ ਤੋਂ ਸੁਰੱਖਿਆ ਬਲਾਂ ਵਲੋਂ 14 ਕਿਲੋ ਤੋਂ ਵਧੇ ਹੈਰੋ...

ਤਰਨਤਾਰਨ ਜ਼ਿਲੇ ਵਿਚ ਭਾਰਤ-ਪਾਕਿਸਤਾਨ ਦੇ ਖਾਲੜਾ ਸੈਕਟਰ ਤੋਂ ਸੁਰੱਖਿਆ ਬਲਾਂ ਵਲੋਂ 14 ਕਿਲੋ ਤੋਂ ਵਧੇ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇਕ ਪਾਕਿਸਤਾਨ ਤਸਕਰ ਨੂੰ ਵੀ ਢੇਰ ਕਰ ਦਿੱਤਾ, ਜੋ ਕਿ ਭਾਰਤੀ ਸਰਹੱਦ ਵਿਚ ਮੌਜੂਦ ਸੀ।  
ਮਿਲੀ ਜਾਣਕਾਰੀ ਮੁਤਾਬਕ ਇਸ ਸਾਰੇ ਆਪਰੇਸ਼ਨ ਨੂੰ BSF & NCB ਨੇ ਸਾਂਝੇ ਤੌਰ ਅੰਜਾਮ ਦਿੱਤਾ ਤੇ ਭਾਰਤੀ ਖੇਤਰ ਵਿਚ ਇਕ ਪਾਕਿ ਘੁਸਪੈਠੀਏ ਦੀ ਸ਼ੱਕੀ ਹਰਕਤ ਦਾ ਪਤਾ ਲਗਾਉਂਦਿਆਂ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। BSF ਦੀ 103 ਬਟਾਲੀਅਨ ਨੇ (14.805 ਕਿੱਲੋ) ਹੈਰੋਈਨ, ਪਿਸਤੌਲ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਹਾਸਲ ਜਾਣਕਾਰੀ ਮੁਤਾਬਕ ਬਰਾਮਦ ਕੀਤੀ ਹੈਰੋਈਨ ਦੀ ਕੀਮਤ 70 ਕਰੋੜ ਦੱਸੀ ਜਾ ਰਹੀ ਹੈ। ਅਧਿਕਾਰੀਆਂ ਦੱਸਿਆ ਕਿ ਰਾਤ ਦੇ ਹਨੇਰੇ ਤੇ ਕੋਹਰੇ ਦਾ ਫਾਇਦਾ ਚੁੱਕ ਕੇ ਸਮਗਲਰ ਹੈਰੋਈਨ ਦੀ ਵੱਡੀ ਖੇਪ ਭਾਰਤ ਪਹੁੰਚਾ ਰਹੇ ਸੀ, ਪਰ BSF ਅਤੇ NCB ਨੇ ਇਸ ਨੂੰ ਨਾਕਾਮਯਾਬ ਕਰ ਦਿੱਤਾ।

Get the latest update about bsf, check out more about smuggling, today, tarntaran & ncb

Like us on Facebook or follow us on Twitter for more updates.