ਅੰਮ੍ਰਿਤਸਰ 'ਚ 11 ਕਰੋੜ ਦੀ ਹੈਰੋਇਨ ਬਰਾਮਦ, ਜੁਰਾਬਾਂ ਭਰ ਖੇਤਾਂ 'ਚ ਸੁੱਟੇ ਪੈਕੇਟ, ਇਕ ਕਿਸਾਨ ਗ੍ਰਿਫਤਾਰ

ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਕਿਸਾਨਾਂ ਦੇ ਖੇਤਾਂ ਵਿੱਚ ਸੁੱਟੀ ਗਈ 11 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਹ ਹੈਰੋਇਨ ਦੋ ਜੁਰਬਾ ਵਿੱਚ ਸੁੱਟੀ ਗਈ ਸੀ...

ਅੰਮ੍ਰਿਤਸਰ- ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਕਿਸਾਨਾਂ ਦੇ ਖੇਤਾਂ ਵਿੱਚ ਸੁੱਟੀ ਗਈ 11 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਇਹ ਹੈਰੋਇਨ ਦੋ ਜੁਰਬਾ ਵਿੱਚ ਸੁੱਟੀ ਗਈ ਸੀ। ਬੀਐਸਐਫ ਨੇ ਐਤਵਾਰ ਨੂੰ ਫੜੇ ਗਏ ਕਿਸਾਨ ਦੀ ਨਿਸ਼ਾਨਦੇਹੀ ਉੱਤੇ ਪੂਰਨ ਸਿੰਘ ਵਾਸੀ ਹਰਦੋ ਰਤਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਅੰਮ੍ਰਿਤਸਰ ਸੈਕਟਰ ਵਿੱਚ ਤਾਰਾਂ ਦੇ ਪਾਰ ਕਿਸਾਨਾਂ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਫੋਰਸ ਤਾਇਨਾਤ ਕੀਤੀ ਗਈ ਹੈ। ਇਹ ਫੋਰਸ ਕਿਸਾਨਾਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਖੇਤਾਂ 'ਚ ਹੋ ਰਹੀਆਂ ਗਤੀਵਿਧੀਆਂ 'ਤੇ ਵੀ ਧਿਆਨ ਦਿੰਦੀ ਹੈ। ਇਸ ਦੌਰਾਨ ਜਵਾਨਾਂ ਨੂੰ ਜੁਰਾਬਾਂ ਵਿੱਚ ਲਪੇਟੇ 3 ਪੈਕੇਟ ਮਿਲੇ ਹਨ।

ਡੇਢ ਕਿਲੋ ਦੇ ਕਰੀਬ ਹੈ ਭਾਰ 
ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਨੂੰ ਦੋ ਪੈਕੇਟ ਇੱਕ ਜੁਰਾਬ ਵਿਚੋਂ ਅਤੇ ਇੱਕ ਜੁਰਾਬ ਵਿੱਚ ਇੱਕ ਪੈਕੇਟ ਮਿਲਿਆ ਹੈ, ਜਿਨ੍ਹਾਂ ਦਾ ਵਜ਼ਨ ਕਰੀਬ ਡੇਢ ਕਿਲੋ ਹੈ। ਪੈਕਟਾਂ ਵਿੱਚੋਂ ਮਿਲੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 11 ਕਰੋੜ ਰੁਪਏ ਹੈ।

ਦਿੱਲੀ ਭੇਜ ਰਹੇ ਸਨ ਖੇਪ
ਪ੍ਰਾਪਤ ਜਾਣਕਾਰੀ ਅਨੁਸਾਰ ਪੂਰਨ ਸਿੰਘ ਅਤੇ ਦਿਲਬਾਗ ਸਿੰਘ ਗਰੀਬ ਮਜ਼ਦੂਰਾਂ ਦੀ ਮਦਦ ਨਾਲ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਭਾਰਤੀ ਸਰਹੱਦ ਵਿੱਚ ਲਿਆਉਂਦੇ ਸਨ। ਭਾਰਤ ਅਤੇ ਪਾਕਿਸਤਾਨ ਦੇ ਕਈ ਤਸਕਰ ਉਸ ਦੇ ਸੰਪਰਕ ਵਿੱਚ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਆਪਣੇ ਖੇਤਾਂ ਵਿੱਚੋਂ ਲਿਆਂਦੀਆਂ ਖੇਪਾਂ ਨੂੰ ਦਿੱਲੀ ਅਤੇ ਪੰਜਾਬ ਵਿੱਚ ਬੈਠੇ ਸਮੱਗਲਰਾਂ ਨੂੰ ਸੌਂਪਦਾ ਸੀ।

Get the latest update about bsf, check out more about farmer, heroine, Punjab News & Online Punjabi News

Like us on Facebook or follow us on Twitter for more updates.