ਸਭ ਤੋਂ ਕਿਫਾਇਤੀ ਡਾਟਾ ਪਲਾਨ ਦੇਣ ਦੇ ਮਾਮਲੇ ’ਚ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦਾ ਕੋਈ ਤੋੜ ਨਹੀਂ ਹੈ। ਕੋਈ ਵੀ ਪ੍ਰਾਈਵੇਟ ਕੰਪਨੀ ਬੀ.ਐੱਸ.ਐੱਨ.ਐੱਲ. ਦੀ ਟੱਕਰ ’ਚ ਡਾਟਾ ਦੇ ਮਾਮਲੇ ’ਚ ਨਹੀਂ ਹੈ। ਹੁਣ ਬੀ.ਐੱਸ.ਐੱਨ.ਐੱਲ. ਨੇ ਇਕ ਨਵਾਂ ਵਰਕ ਫਰਾਮ ਹੋਮ ਪ੍ਰੀਪੇਡ ਪਲਾਨ ਬਾਜ਼ਾਰ ’ਚ ਉਤਾਰਿਆ ਹੈ ਜਿਸ ਵਿਚ ਗਾਹਕਾਂ ਨੂੰ 70 ਜੀ.ਬੀ. ਹਾਈ-ਸਪੀਡ ਡਾਟਾ ਮਿਲ ਰਿਹਾ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ।
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਖ਼ਾਸ ਤੌਰ ’ਤੇ ਉਨ੍ਹਾਂ ਲਈ ਪੇਸ਼ ਕੀਤਾ ਗਿਆ ਹੈ ਜੋ ਘਰੋਂ ਹੀ ਦਫ਼ਤਰ ਦਾ ਕੰਮ ਕਰ ਰਹੇ ਹਨ। ਇਸ ਪਲਾਨ ਦੀ ਕੀਮਤ 251 ਰੁਪਏ ਹੈ। ਇਸ ਪਲਾਨ ਤਹਿਤ ਸਿਰਫ ਡਾਟਾ ਮਿਲੇਗਾ। ਇਸ ਵਿਚ ਤੁਹਾਨੂੰ ਕੁਲ 70 ਜੀ.ਬੀ. ਡਾਟਾ ਮਿਲ ਰਿਹਾ ਹੈ ਅਤੇ ਇਸ ਦੀ ਮਿਆਦ 28 ਦਿਨਾਂ ਹੈ। ਇਸ ਪਲਾਨ ’ਚ ਤੁਹਾਨੂੰ ਕਾਲਿੰਗ ਜਾਂ ਐੱਸ.ਐੱਮ.ਐੱਸ. ਵਰਗੀ ਕੋਈ ਸੁਵਿਧਾ ਨਹੀਂ ਮਿਲੇਗੀ।
151 ਰੁਪਏ ਦੇ ਪਲਾਨ ’ਚ 40 ਜੀ.ਬੀ. ਡਾਟਾ
ਬੀ.ਐੱਸ.ਐੱਨ.ਐੱਲ. ਕੋਲ ਇਕ 151 ਰੁਪਏ ਦਾ ਐੱਸ.ਟੀ.ਵੀ. ਵੀ ਹੈ ਜਿਸ ਵਿਚ 40 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਵੀ ਮਿਆਦ 28 ਦਿਨਾਂ ਦੀ ਹੈ। ਇਹ ਵੀ ਇਕ ਡਾਟਾ ਪਲਾਨ ਹੈ।
Get the latest update about BSNL, check out more about Blast Offer & 70 GB Data
Like us on Facebook or follow us on Twitter for more updates.