ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਤੋਂ ਪਹਿਲਾ ਆਪਸ 'ਚ ਹੀ ਭਿੜੇ ਬਸਪਾ ਆਗੂ, ਪੁਲਿਸ ਮੁਲਾਜਮਾਂ ਨਾਲ ਵੀ ਕੀਤੀ ਬਦਸਲੂਕੀ

ਅੱਜ ਬਾਬਾ ਸਾਹਿਬ ਦੀ ਜਯੰਤੀ ਦੇ ਮੌਕੇ ਤੇ ਪੰਜਾਬ ਸੀਐੱਮ ਜਲੰਧਰ ਪਹੁੰਚੇ। ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਪਹੁੰਚਣ ਤੋਂ ਪਹਿਲਾਂ ਹੀ ਇਥੇ ਹੰਗਾਮਾ ਹੋ...

ਜਲੰਧਰ :- ਅੱਜ ਬਾਬਾ ਸਾਹਿਬ ਦੀ ਜਯੰਤੀ ਦੇ ਮੌਕੇ ਤੇ ਪੰਜਾਬ ਸੀਐੱਮ ਜਲੰਧਰ ਪਹੁੰਚੇ। ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਪਹੁੰਚਣ ਤੋਂ ਪਹਿਲਾਂ ਹੀ ਇਥੇ ਹੰਗਾਮਾ ਹੋ ਗਿਆ। ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਅੰਬੇਡਕਰ ਚੌਕ ਨੇੜੇ ਸੜਕ ਦੇ ਵਿਚਕਾਰ ਧਰਨਾ ਦਿੱਤਾ। ਪੁਲਿਸ ਨਾਲ ਕਾਫੀ ਬਹਿਸ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਹਲਕਾ ਬਲ ਵਰਤ ਕੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ।

ਮਿਲੀ ਜਾਣਕਾਰੀ ਮੁਤਾਬਿਕ ਅੰਬੇਡਕਰ ਜਯੰਤੀ ਦੇ ਮੌਕੇ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਵਰਕਰ ਨਕੋਦਰ ਚੌਕ ਵਿਖੇ ਇਕੱਠੇ ਹੋਏ ਸਨ। ਉਨ੍ਹਾਂ ਨੇ ਉਥੇ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਮ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨੀ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਹੀ ਪਾਰਟੀ ਦੇ ਵਰਕਰ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਭਿੜ ਗਏ। ਉਨ੍ਹਾਂ ਚੌਕ 'ਤੇ ਕਾਫੀ ਹੰਗਾਮਾ ਕੀਤਾ। ਇਸ ਤੋਂ ਬਾਅਦ ਕੁਝ ਆਗੂ  ਸੜਕ ਦੇ ਵਿਚਕਾਰ ਧਰਨਾ ਦੇ ਕੇ ਬੈਠ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮੁੱਖ ਮੰਤਰੀ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਾਫੀ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਹ ਨਾ ਮੰਨੇ ਤਾਂ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਭੀੜ ਨੂੰ ਉਥੋਂ ਹਟਾ ਦਿੱਤਾ ਗਿਆ।


ਇਸ ਦੌਰਾਨ ਪੁਲੀਸ ਦਾ ਵਿਰੋਧ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਕਰਤਾਰਪੁਰ ਤੋਂ ਉਮੀਦਵਾਰ ਬਲਵਿੰਦਰ ਸਿੰਘ ਨੇ ਪੁਲੀਸ ਮੁਲਾਜ਼ਮ ਦਾ ਡੰਡਾ ਖੋਹ ਲਿਆ ਅਤੇ ਆਪਣੇ ਸਮਰਥਕਾਂ ਸਮੇਤ ਸੜਕ ’ਤੇ ਬੈਠ ਗਏ। ਉਹ ਇਸ ਗੱਲ ਦਾ ਵਿਰੋਧ ਕਰ ਰਿਹਾ ਸੀ ਕਿ ਕਿਵੇਂ ਪੁਲਿਸ ਨੇ ਉਨ੍ਹਾਂ ਦੇ ਵਰਕਰਾਂ 'ਤੇ ਤਾਕਤ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲੀਸ ਅਧਿਕਾਰੀ ਵੀ ਉਥੇ ਪਹੁੰਚ ਗਏ। ਇਸ ’ਤੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਕੈਮਰਿਆਂ ਦੀ ਫੁਟੇਜ ਚੈੱਕ ਕਰਦੇ ਹਨ ਕਿ ਲਾਠੀਆਂ ਕਿਸ ਨੇ ਮਾਰੀਆਂ ਹਨ ਜਾਂ ਅਜਿਹੀ ਸਥਿਤੀ ਕਿਉਂ ਪੈਦਾ ਹੋਈ ਹੈ। ਇਸ ਮਗਰੋਂ ਉਹ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਉਥੋਂ ਉਠ ਗਏ। 

Get the latest update about BSP, check out more about PUNJABI NEWS, BSP leaders clash with each other, JALANDHAR NEWS & TRUESCOOP PUNJBAI

Like us on Facebook or follow us on Twitter for more updates.