Budget 2021: ਵਿੱਤ ਮੰਤਰੀ ਦਾ ਕਿਸਾਨਾਂ ਨੂੰ ਤੋਹਫਾ, ਮਿਲੇਗਾ 16.5 ਲੱਖ ਕਰੋੜ ਦਾ ਖੇਤੀਬਾੜੀ ਲੋਨ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2020-21 ਵਿਚ ਕਿਸਾਨਾਂ ਨੂੰ ਇਕ ਹੋਰ ਵੱਡੀ ਸੁਗਾ...

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2020-21 ਵਿਚ ਕਿਸਾਨਾਂ ਨੂੰ ਇਕ ਹੋਰ ਵੱਡੀ ਸੁਗਾਤ ਦਿੱਤੀ ਹੈ। ਬਜਟ ਵਿਚ ਸਰਕਾਰ ਨੇ ਖੇਤੀਬਾੜੀ ਲੋਨ (Agriculture Loan) ਦੀ ਲਿਮਿਟ ਨੂੰ ਵਧਾ ਦਿੱਤਾ ਹੈ। ਸਰਕਾਰ ਨੇ ਇਸ ਵਾਰ ਕਿਸਾਨਾਂ ਨੂੰ 16.5 ਲੱਖ ਕਰੋੜ ਤੱਕ ਲੋਨ ਦੇਣ ਦਾ ਟੀਚਾ ਤੈਅ ਕੀਤਾ ਹੈ। ਬਜਟ ਵਿਚ ਸਰਕਾਰ ਨੇ ਪਸ਼ੂ ਪਾਲਨ, ਡੇਅਰੀ ਅਤੇ ਮੱਛੀ ਪਾਲਣ ਨਾਲ ਜੁੜੀ ਕਿਸਾਨਾਂ ਦੀ ਆਮਦਨੀ ਵਧਾਉਣ ਉੱਤੇ ਫੋਕਸ ਕੀਤਾ ਹੈ। 

ਦੱਸ ਦਈਏ ਕਿ ਹਰ ਵਾਰ ਬਜਟ ਵਿਚ ਸਰਕਾਰ ਖੇਤੀਬਾੜੀ ਲੋਨ ਦੇ ਟਾਰਗੇਟ ਨੂੰ ਵਧਾਉਂਦੀ ਹੈ। ਸਾਲ 2020-21 ਲਈ 15 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਕਰਜ਼ੇ ਦਾ ਟੀਚਾ ਰੱਖਿਆ ਗਿਆ ਸੀ। ਇਸ ਵਾਰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਮਾਹੌਲ ਦੇਸ਼ ਵਿਚ ਬਣਾ ਹੋਇਆ ਹੈ, ਉਸ ਨੂੰ ਵੇਖਦੇ ਹੋਏ ਮੋਦੀ ਸਰਕਾਰ ਦਾ ਫੈਸਲਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਆਪਣੇ ਬਜਟ ਭਾਸ਼ਣ ਵਿਚ ਵਿੱਤ ਮੰਤਰੀ ਨੇ ਕਿਹਾ ਕਿ 2021-22 ਦਾ ਬਜਟ 6 ਸਤੰਬਾਂ ਉੱਤੇ ਟਿਕਿਆ ਹੈ। ਪਹਿਲਾ ਸਤੰਬ ਹੈ, ਸਿਹਤ ਅਤੇ ਕਲਿਆਣ, ਦੂਜਾ-ਭੌਤਿਕ ਅਤੇ ਵਿੱਤੀ ਪੂੰਜੀ ,  ਤੀਜਾ-ਭਾਰਤ ਲਈ ਸਮਾਵੇਸ਼ੀ ਵਿਕਾਸ, ਮਨੁੱਖੀ ਪੂੰਜੀ ਵਿਚ ਨਵਜੀਵਨ ਦਾ ਸੰਚਾਰ ਕਰਨਾ, 5ਵਾਂ-ਨਵਾਚਾਰ ਅਤੇ ਅਨੁਸੰਧਾਨ ਅਤੇ ਵਿਕਾਸ,  6ਵਾਂ ਸਤੰਬ-ਘੱਟੋ ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ। 

ਦੱਸ ਦਈਏ ਕਿ ਆਮ ਬਜਟ 2021 ਦੇਸ਼ ਦਾ ਪੇਪਰਲੈੱਸ ਬਜਟ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਦੀ ਸ਼ੁਰੂਆਤ ਕੀਤੀ। ਇਸ ਵਾਰ ਉਹ ਸ‍ਵਦੇਸ਼ੀ 'ਬਹੀਖਾਤਾ' ਦੀ ਜਗ੍ਹਾ ਇਕ ਟੈਬਲੈਟ ਵਿਚ ਬਜਟ ਲੈ ਕੇ ਆਈਆਂ, ਜੋ ਲਾਲ ਰੰਗ ਦੇ ਕੱਪੜੇ ਦੇ ਅੰਦਰ ਰੱਖਿਆ ਹੋਇਆ ਸੀ ।

Get the latest update about agriculture loan, check out more about budget 2021 & modi government

Like us on Facebook or follow us on Twitter for more updates.