Budget 2021: ਇਸ ਸਾਲ ਨਹੀਂ ਛਪੇਗਾ ਬਜਟ! ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਵੇਗਾ ਅਜਿਹਾ

ਬਜਟ ਦੇ ਇਤਹਾਸ ਵਿਚ ਇਸ ਸਾਲ ਕੋਰੋਨਾ ਕਾਰਨ ਪਹਿਲੀ ਵਾਰ ਇਕ ਰਸਮ ਟੁੱਟਣ ਜਾ ਰਹੀ ਹੈ। ਸੂਤ...

ਬਜਟ ਦੇ ਇਤਹਾਸ ਵਿਚ ਇਸ ਸਾਲ ਕੋਰੋਨਾ ਕਾਰਨ ਪਹਿਲੀ ਵਾਰ ਇਕ ਰਸਮ ਟੁੱਟਣ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਲ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਬਜਟ ਦੀ ਪ੍ਰਿੰਟ ਕਾਪੀ ਨਹੀਂ ਛਪੇਗੀ। ਕੇਂਦਰ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਲ ਬਜਟ ਦੀਆਂ ਕਾਪੀਆਂ ਨਹੀਂ ਛਾਪੀਆਂ ਜਾਣਗੀਆਂ ਅਤੇ ਸਾਰੇ ਡਿਟੇਲ ਸਾਫਟ ਕਾਪੀ ਦੇ ਰੂਪ ਵਿਚ ਹੀ ਹੋਣਗੇ। ਕੋਵਿਡ ਮਹਾਮਾਰੀ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਪਹਿਲੀ ਵਾਰ ਬਜਟ ਪੇਪਰਲੈੱਸ
ਧਿਆਨਯੋਗ ਹੈ ਕਿ ਅਜੇ ਤੱਕ ਸੰਸਦ ਮੈਂਬਰਾਂ ਅਤੇ ਮੀਡੀਆ ਆਦਿ ਲਈ ਬਜਟ ਦੀ ਕਾਪੀ ਛਾਪੀ ਜਾਂਦੀ ਸੀ ਪਰ ਪਹਿਲੀ ਵਾਰ ਬਜਟ ਪੇਪਰਲੈੱਸ ਹੋਵੇਗਾ। ਇਸ ਵਾਰ ਸੰਸਦ ਮੈਂਬਰਾਂ ਨੂੰ ਬਜਟ ਦੀ ਸਾਫਟ ਕਾਪੀ ਦਿੱਤੀ ਜਾਵੇਗੀ। ਧਿਆਨਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਇਕ ਫਰਵਰੀ ਨੂੰ ਵਿੱਤ ਸਾਲ 2021-22 ਦਾ ਬਜਟ ਪੇਸ਼ ਕਰੇਗੀ।

ਬਜਟ ਛਾਪਣ ਦੀ ਪੂਰੀ ਪ੍ਰਕਿਰਿਆ ਵਿਤ ਮੰਤਰਾਲਾ ਲਈ ਇਕ ਤਿਓਹਾਰ ਦੀ ਤਰ੍ਹਾਂ ਹੁੰਦੀ ਸੀ ਅਤੇ ਇਸ ਨੂੰ ਛਾਪਣ ਵਿਚ ਕਾਫ਼ੀ ਪ੍ਰਾਈਵੇਸੀ ਵਰਤੀ ਜਾਂਦੀ ਸੀ। ਹਰ ਸਾਲ ਕਰੀਬ 100 ਕਰਮਚਾਰੀ ਕਰੀਬ 15 ਦਿਨਾਂ ਲਈ ਪੂਰੀ ਤਰ੍ਹਾਂ ਨਾਲ ਵਿੱਤ ਮੰਤਰਾਲਾ ਦੇ ਦਫਤਰ ਵਿਚ ਹੀ ਬੰਦ ਹੋ ਜਾਂਦੇ ਸਨ ਅਤੇ ਮੰਤਰਾਲਾ ਦੇ ਪ੍ਰੈੱਸ ਵਿਚ ਹੀ ਬਜਟ ਛਾਪਿਆ ਜਾਂਦਾ ਸੀ। 

ਇਕੋਨਾਮਿਕ ਸਰਵੇ ਵੀ ਸਾਫਟ ਕਾਪੀ ਵਿਚ 
ਇਸ ਵਾਰ ਬਜਟ ਦੀ ਸਾਫਟ ਕਾਪੀ ਸਾਂਝੀ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਕਿਹਾ ਕਿ ਯੂਨੀਅਨ ਬਜਟ ਅਤੇ ਇਕੋਨਾਮਿਕ ਸਰਵੇ ਦੇ ਦਸਤਾਵੇਜ਼ ਨਹੀਂ ਛਾਪੇ ਜਾਣਗੇ ਅਤੇ ਸਾਫਟ ਕਾਪੀ ਦਿੱਤੀ ਜਾਵੇਗੀ। ਸੰਸਦ ਦੇ ਸਾਰੇ ਮੈਬਰਾਂ ਨੂੰ ਆਮ ਬਜਟ ਦੀ ਸਾਫਟ ਕਾਪੀ ਮਿਲੇਗੀ। ਸੰਸਦ ਦਾ ਬਜਟ ਸੈਸ਼ਨ 29 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 8 ਅਪ੍ਰੈਲ ਤੱਕ ਚੱਲੇਗਾ। ਇਹ ਦੋ ਪੜਾਅ ਵਿਚ ਹੋਵੇਗਾ। ਪਹਿਲਾ ਪੜਾਅ ਜਨਵਰੀ ਵਿਚ ਸ਼ੁਰੂ ਹੋ ਕੇ 15 ਫਰਵਰੀ ਤੱਕ ਚੱਲੇਗਾ ਜਦੋਂ ਕਿ ਇਸ ਦਾ ਦੂਜਾ ਪੜਾਅ 8 ਮਾਰਚ ਤੋਂ 8 ਅਪ੍ਰੈਲ ਤੱਕ ਹੋਵੇਗਾ।

Get the latest update about not print, check out more about finance minister, year, budget 2021 & soft copy

Like us on Facebook or follow us on Twitter for more updates.